ਪੈ੍ਰਸ ਨੋਟ – ਐਸ.ਪੀ. ਕੁਲਵੰਤ ਰਾਏ ਨੇ ਥੇਹੜੀ ਵਿਖੇ ਪੁੱਜ ਕੇ ਕਰੋਨਾ ਪਾਜਟਿਵ ਮਰੀਜ ਦਾ ਲਿਆ ਜਾਇਜ਼ਾ।

ਸ਼੍ਰੀ ਮੁਕਤਸਰ ਸਾਹਿਬ- ਕਰੋਨਾ ਵਾਇਰਸ ਬੀਮਾਰੀ ਦੇ ਚੱਲਦਿਆ ਪੁਲਿਸ ਵਿਭਾਗ ਵੱਲੋਂ ਸਿਹਤ ਵਿਭਾਗ ਨਾਲ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਕਰੋਨਾ ਬੀਮਾਰੀ ਨਾਲ ਪੀੜਤ ਵਿਆਕਤੀਆਂ ਨੂੰ ਕੋਈ ਮੁਸ਼ਕਿਲ ਨਾ ਆ ਸਕੇ। ਸ਼੍ਰੀ ਮੁਕਤਸਰ ਸਾਹਿਬ ਪਹਿਲਾ ਕਰੋਨਾ ਮੁਕਤ ਹੋ ਚੁੱਕਿਆ ਸੀ ਪਰ ਪਿਛਲੇ ਦਿਨੀ ਤਿੰਨ ਕਰੋਨਾ ਪਾਜਟਿਵ ਕੇਸ ਆ ਗਏ ਹਨ। ਜਿੰਨ੍ਹਾਂ ਨੂੰ ਆਇਸੋਲੇਟ ਸੈਂਟਰ ਥੇਹੜੀ ਵਿੱਚ ਰੱਖਿਆ ਗਿਆ ਹੈ।

ਇਸ ਸਬੰਧ ਵਿੱਚ ਮਾਨਯੋਗ ਸ. ਰਾਜਬਚਨ ਸਿੰਘ ਸੰਧੂ ਐਸ.ਐਸ.ਪੀ. ਸ਼੍ਰੀ ਮੁਕਤਸਰ ਸਾਹਿਬ ਜੀ ਦੀਆਂ ਹਦਾਇਤਾਂ ਤਹਿਤ ਸ਼੍ਰੀ ਕੁਲਵੰਤ ਰਾਏ ਐਸ.ਪੀ. (ਪੀ.ਬੀ.ਆਈ.) ਜਿਲ੍ਹਾ ਪੁਲਿਸ ਦੇ ਕਰੋਨਾ ਨੋਡਲ ਅਫਸਰ ਜੀ ਵੱਲੋਂ ਡਾ. ਬਾਂਸਲ ਅਤੇ ਡਾ. ਵਿਕਰਮ ਜੀ ਦੇ ਨਾਲ ਥੇਹੜੀ ਆਇਸੋਲੇਟ ਸੈਂਟਰ ਜਾ ਕੇ ਜਾਇਜਾ ਲਿਆ। ਜਿਸ ਤੇ ਐਸ.ਪੀ. ਜੀ ਨੇ ਦੱਸਿਆ ਕਿ ਜਿਹੜੇ 3 ਕਰੋਨਾ ਪਾਜਟਿਵ ਮਰੀਜ ਆਏ ਹਨ ੳੋਨ੍ਹਾਂ ਵਿੱਚੋ 2 ਲੇਡੀਜ਼ ਹਨ ਜਿੰਨ੍ਹਾਂ ਦੀ ਉਮਰ 19 ਸਾਲ ਅਤੇ 23 ਸਾਲ ਹੈ ਅਤੇ ਇੰਨ੍ਹਾਂ ਵਿੱਚੋ ਇੱਕ ਲੇਡੀਜ ਪੈ੍ਰਗਨੈਟ ਹੈ ਅਤੇ ਇੰਨ੍ਹਾਂ ਵਿੱਚੋ ਤੀਸਰਾ ਇੱਕ ਵਿਆਕਤੀ ਹੈ ਜਿਸ ਦੀ ਉਮਰ 33 ਸਾਲ ਹੈ।

ਉਨ੍ਹਾਂ ਕਿਹਾ ਕਿ ਅਸੀ ਇੰਨ੍ਹਾ ਕਰੋਨਾ ਪਾਜਟਿਵ ਮਰੀਜਾਂ ਦਾ ਹਾਲ ਜਾਣਨ ਲਈ ਅਤੇ ਉਨ੍ਹਾਂ ਦੀ ਸਰੀਰਕ ਸਥਿਤੀ ਦਾ ਜਾਇਜਾ ਲੈਣ ਲਈ ਆਇਸੋਲੇਟ ਸੈਂਟਰ ਥੇਹੜੀ ਪਹੁੰਚੇ ਹਾਂ ਜਿੱਥੇ ਕਰੋਨਾ ਮਰੀਜਾਂ ਦਾ ਇਲਾਜ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਤੇ ਉਨ੍ਹਾਂ ਦੀ ਬੀਮਾਰੀ ਨਾਲ ਲੜਨ ਦੀ ਸਮਰੱਥਾ ਲਈ ਉਨ੍ਹਾਂ ਨੂੰ ਸਮੇਂ-ਸਮੇਂ ਤੇ ਡਾਇਟ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾ ਕਿਹਾ ਕਿ ਅਸੀ ਆਸ ਕਰਦੇ ਹਾਂ ਕਿ ਉਹ ਛੇਤੀ ਤੰਦਰੁਸਤ ਹੋ ਕੇ ਆਪਣੇ ਘਰਾਂ ਵਿੱਚ ਪਹੁੰਚਣਗੇ। ਉਨ੍ਹਾਂ ਕਿਹਾ ਕਿ ਬਾਬਾ ਗੁਰਪੀ੍ਰਤ ਸਿੰਘ ਸੋਨੀ ਜੀ ਦੇ ਸਹਿਯੋਗ ਨਾਲ ਇੰਨਵਾਇਟਰ ਵੀ ਮੁਹੱਈਆ ਕਰਵਾਇਆ ਗਿਆ ਹੈ। ਐਸ.ਪੀ. ਜੀ ਨੇ ਸਭ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਵਾਇਰਸ ਬੀਮਾਰੀ ਤੋਂ ਡਰਨ ਦੀ ਜਰੂਰਤ ਨਹੀ ਹੈ ਸਾਵਧਾਨੀ ਵਰਤ ਕੇ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।

ਡਾ. ਵਿਕਰਮ ਜੀ ਨੇ ਕਿਹਾ ਕਿ ਕਰੋਨਾ ਮਰੀਜਾਂ ਨੂੰ ਸਾਡੇ ਵੱਲੋਂ ਸਮੇਂ-ਸਮੇਂ ਤੇ ਦਵਾਈਆ ਤੇ ਉਨ੍ਹਾਂ ਦਾ ਚੈੱਕਅੱਪ ਵੀ ਕੀਤਾ ਜਾ ਰਿਹਾ ਹੈ।