ਭਾਈ ਰਾਹੁਲ ਵਲੋਂ 19 ਲੱਖ ਰੁਪਏ ਦੀ ਲਾਗਤ ਨਾਲ ਗਊਆਂ ਲਈ ਨਵੇਂ ਸ਼ੈੱਡ ਦਾ ਉਦਘਾਟਨ

ਕੋਟਕਪੂਰਾ, (ਪੰਜਾਬੀ ਸਪੈਕਟ੍ਰਮ ਸਰਵਿਸ) : ਸਥਾਨਕ ਹਲਕਾ ਇੰਚਾਰਜ ਭਾਈ ਰਾਹੁਲ ਸਿੰਘ ਸਿੱਧੂ ਨੇ 19 ਲੱਖ ਰੁਪਏ ਦੀ ਲਾਗਤ ਨਾਲ ਗਊਆਂ ਦੇ ਮੁੜ ਵਸੇਬੇ ਲਈ ਸਿੱਖਾਂਵਾਲਾ ਰੋਡ, ਕੋਟਕਪੂਰਾ ਵਿਖੇ ਸਥਿੱਤ ਗਊਸ਼ਾਲਾ ’ਚ 70-180 ਵਰਗ ਫੁੱਟ ਖੇਤਰ ਦੇ ਨਵੇਂ ਸ਼ੈੱਡ ਦਾ ਉਦਘਾਟਨ ਕਰਨ ਉਪਰੰਤ ਗਊਸ਼ਾਲਾ ਦਾ ਮੁਆਇਨਾ ਵੀ ਕੀਤਾ ਅਤੇ ਲੋੜੀਂਦੇ ਸੁਝਾਅ ਵੀ ਕਮੇਟੀ ਨੂੰ ਦਿੱਤੇ। ਭਾਈ ਰਾਹੁਲ ਸਿੰਘ ਸਿੱਧੂ ਨੇ ਗਊਆਂ ਦੇ ਮੁੜ ਵਸੇਬੇ ਲਈ ਗਊਸ਼ਾਲਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਕੰਮ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਗਊ ਸੇਵਾ ਉਤਮ ਸੇਵਾ ਹੈ, ਸਾਨੂੰ ਸਾਰਿਆਂ ਨੂੰ ਆਪਣੀ ਨਿੱਤ ਨੇਮ ਦੀ ਕਮਾਈ ਵਿਚੋਂ ਗਊਆਂ ਦੇ ਦਾਨ ਲਈ ਕੁਝ ਨਾ ਕੁਝ ਜਰੂਰ ਦੇਣਾ ਚਾਹੀਦਾ ਹੈ, ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਅੱਜ ਇਹ ਵਿਸ਼ਾਲ ਗਊਸ਼ਾਲਾ ਇਕ ਮਿਸਾਲ ਬਣ ਚੁੱਕੀ ਹੈ। ਇਸ ਮੌਕੇ ਕੋਟਕਪੂਰਾ ਥਾਣੇ ਦੇ ਐਸਐਚਓ ਰਾਜਬੀਰ ਸਿੰਘ ਸੰਧੂ ਅਤੇ ਤਹਿਸੀਲਦਾਰ ਰਜਿੰਦਰ ਸਿੰਘ ਸਰਾਂ ਸਮੇਤ ਗਊਸ਼ਾਲਾ ਕਮੇਟੀ ਦੇ ਚੇਅਰਮੈਨ ਮਹਾਸ਼ਾ ਲਖਵੰਤ ਸਿੰਘ ਬਰਾੜ, ਮਹੇਸ਼ ਕਟਾਰੀਆ ਸੀਨੀਅਰ ਮੀਤ ਪ੍ਰਧਾਨ, ਹਰਪਾਲ ਸਿੰਘ ਸੰਧੂ ਮੀਤ ਪ੍ਰਧਾਨ, ਕਿ੍ਰਸ਼ਨ ਗੋਇਲ ਸਕੱਤਰ, ਸੁਤੰਤਰ ਜੋਸ਼ੀ, ਅਸ਼ੋਕ ਬਾਂਸਲ, ਸ਼ਿਵਪਾਲ ਸ਼ਰਮਾ, ਉਮੇਸ਼ ਗਰਗ, ਸਵਤੰਤਰ ਜੋਸ਼ੀ, ਡਾ.ਬੀ.ਕੇ. ਕਪੂਰ, ਐਡਵੋਕੇਟ ਅਮਿਤ ਬਾਂਸਲ, ਸੰਜੀਵ ਗੋਇਲ, ਸਚਿਨ ਗੁਪਤਾ, ਸੁਭਾਸ਼ ਕਟਾਰੀਆ ਅਤੇ ਜਸਵਿੰਦਰ ਸਿੰਘ ਆਦਿ ਵੀ ਹਾਜਰ ਸਨ।