ਸ੍ਰੀ ਮੁਕਤਸਰ ਸਾਹਿਬ, (ਤੇਜਿੰਦਰ ਧੂੜੀਆ) ਲੰਬੀ ਵਿਧਾਨ ਸਭਾ ਪਿੰਡ ਭਾਈ ਕੇਰਾ ਦੀ ਪੰਚਾਇਤ ਨੇ ਘਰੇਲੂ ਮਤਾ ਪਾ ਕੇ ਪਿੰਡ ਵਿੱਚ ਅਨਾਊਂਸਮੈਟ ਕਰਵਾਈ ਕੇ ਪਿੰਡ ਦੇ ਮਜਦੂਰ ਝੋਨਾ ਲਾਉਣ ਲਈ ਨਾਲ ਦੇ ਪਿੰਡਾਂ ‘ਚ ਨਾ ਜਾਣ ਤੇ ਰੇਟ ਵੀ ਘਰੇਲੂ ਮਤਾ ਪਾ ਕੇ ਖੁਦ ਹੀ 2500 ਰੁਪਏ ਫਿਕਸ ਕਰ ਦਿੱਤਾ। ਜੇਕਰ ਮਜਦੂਰ ਝੋਨਾ ਲਾਉਣ ਲਈ ਨਾਲ ਦੇ ਪਿੰਡਾਂ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਤੇ 50000 ਹਜਾਰ ਜੁਰਮਾਨਾਂ ਤੇ ਵਾਪਸ ਪਿੰਡ ਵਿੱਚ ਨਹੀ ਆਉਣ ਦਿੱਤਾ ਜਾਵੇਗਾ। ਉਕਤ ਮਾਮਲੇ ‘ਤੇ ਪਿੰਡ ਦੇ ਲੋਕ ਮਜਦੂਰ ਅੱਜ ਭੜਕੇ ਮਜਦੂਰਾਂ ਦੀ ਗੱਲ ਬਾਤ ਸੁਣਨ ਲਈ ਲੰਬੀ ਮੰਡਲ ਪ੍ਰਧਾਨ ਕੁਲਵੰਤ ਸਿੰਘ ਪਹੁੰਚੇ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਜਦੂਰ ਲੋਕ ਦੋ ਮਹੀਨਿਆਂ ਤੋਂ ਕਰੋਨਾ ਮਹਾਂਮਾਰੀ ਵਿੱਚ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਦੇ ਆਏ ਹਨ। ਕੁਲਵੰਤ ਸਿੰਘ ਪ੍ਰਧਾਨ ਨੇ ਦੱਸਿਆ ਕਿ ਸਰਕਾਰ ਤੇ ਨਾਲ ਦੇ ਪਿੰਡਾਂ ਵਿਚ ਚੱਲ ਰਿਹਾ ਰੇਟ ਮਜਦੂਰਾ ਨੂੰ ਮਿਲਣਾ ਚਾਹੀਦਾ ਹੈ ਤੇ ਨਾਲ ਦੱਸਿਆ ਕਿ ਜੇਕਰ ਪਿੰਡ ਦੀ ਪੰਚਾਇਤ ਸਰਕਾਰ ਵੱਲੋਂ ਦਿੱਤਾ ਰੇਟ ਨਹੀ ਦਿੰਦੀ ਤਾ ਮਜਦੂਰਾ ਨੂੰ ਆਸ ਪਾਸ ਦੇ ਪਿੰਡਾਂ ਵਿੱਚ ਕੰਮ ਕਰਨ ਲਈ ਨਹੀ ਰੋਕਣਾ ਚਾਹੀਦਾ ਹੈ।