ਮਾਮਲਾ ਪਿੰਡ ਲਾਲ ਬਾਈ ਵਿੱਚ ਵਿਆਹੀ ਮਲਟੀਪਰਪਜ ਹੈਲਥ ਵਰਕਰ ਦੀ ਮੌਤ ਦਾ ਦੋਸ਼ੀਆਂ ਦੀ ਗਿਰਫਤਾਰੀ

ਮਾਮਲਾ ਪਿੰਡ ਲਾਲ ਬਾਈ ਵਿੱਚ ਵਿਆਹੀ ਮਲਟੀਪਰਪਜ ਹੈਲਥ ਵਰਕਰ ਦੀ ਮੌਤ ਦਾ ਦੋਸ਼ੀਆਂ ਦੀ ਗਿਰਫਤਾਰੀ ਨੂੰ ਲੈਕੇ ਵਰਕਰਾਂ ਨੇ ਮਲੋਟ ਦੇ ਸਰਕਾਰੀ ਹਸਪਤਾਲ ਦੇ ਬਾਹਰ ਲਾਇਆ ਧਰਨਾ ,ਖਬਰ ਲਿਖੇ ਜਾਣ ਤੱਕ ਪੁਲਿਸ ਨੇ ਪਤੀ ਨੂੰ ਕੀਤਾ ਗਿਰਫਤਾਰ

ਮਲੋਟ, (ਿਸ਼ਨ ਮਿੱਡਾ): ਲੰਬੀ ਦੇ ਪਿੰਡ ਲਾਲਬਾਈ ਵਿਖੇ ਹੋਈ ਮਲਟੀਪਰਪਜ ਹੈਲਥ ਵਰਕ ਫੀਮੇਲ ਦੀ ਮੌਤ ਨੂੰ ਲੈਕੇ ਬੁੱਧਵਾਰ ਨੂੰ ਸਿਹਤ ਵਿਭਾਗ ਦੇ ਵਰਕਰਾਂ ਨੇ ਮਲੋਟ ਦੇ ਸਰਕਾਰੀ ਹਸਪਤਾਲ ਦੇ ਬਾਹਰ ਧਰਨਾ ਲਾਇਆ । ਜਿਸ ਸਬੰਧੀ ਲੰਬੀ ਪੁਲਿਸ ਨੇ ਮਿ੍ਰਤਕਾ ਦੇ ਪਤੀ ਸਮੇਤ ਸਹੁਰੇ ਪਰਿਵਾਰ ਦੇ ਚਾਰ ਮੈਂਬਰਾਂ ਵਿਰੁੱਧ ਆਤਮਹੱਤਿਆ ਕਰਨ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਦਿੱਤਾ ਸੀ । ਉਹਨਾਂ ਮੰਗ ਕੀਤੀ ਕਿ ਬਲਵਿੰਦਰ ਕੌਰ ਦਾ ਕਤਲ ਹੋਇਆ ਹੈ ਇਸ ਲਈ ਕਤਲ ਦਾ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਤਰੁੰਤ ਗਿਰਫਤਾਰ ਕੀਤਾ ਜਾਵੇ। ਧਰਨਾ ਕਰੀਬ ਅੱਧਾ ਘੰਟਾ ਲੱਗਣ ਤੋ ਬਾਅਦ ਪੁਲਿਸ ਨੇ ਪਰਿਵਾਰ ਦੇ ਮੈਬਰਾਂ ਅਤੇ ਵਰਕਰਾਂ ਨੂੰ ਦੱਸਿਆ ਕਿ ਚਾਰ ਟੀਮਾਂ ਬਣਾ ਕੇ ਦੋਸ਼ੀਆਂ ਨੂੰ ਗਿਰਫਤਾਰ ਕਰਨ ਲਈ ਭੇਜੀਆ ਗਈਆ ਹਨ। ਜਲਦੀ ਹੀ ਉਹਨਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।
ਸ਼ਾਮ ਨੂੰ ਖਬਰ ਲਿਖੇ ਜਾਣ ਤੱਕ ਜਦੋ ਥਾਣਾ ਲੰਬੀ ਦੇ ਐਸਐਚਓ ਜਤਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਮਿ੍ਰਤਕਾ ਦੇ ਪਤੀ ਬਲਜਿੰਦਰ ਸਿੰਘ ਨੂੰ ਗਿਰਫਤਾਰ ਕਰ ਲਿਆ ਗਿਆ ਹੈ।
 ਜਿਕਰਯੋਗ ਹੈ ਕਿ ਮੰਗਲਵਾਰ ਨੂੰ  ਲਾਲਬਾਈ ਵਿਖੇ 32 ਸਾਲਾ ਐਮ ਪੀ ਐਚ ਫੀਮੇਲ ਦੀ ਮੌਤ ਹੋ ਗਈ ਜਿਸ ਤੇ ਮਿ੍ਰਤਕਾ ਦੇ ਪਿਤਾ ਿਸਨ ਕੁਮਾਰ ਨੇ ਪੁਲਿਸ ਨੂੰ ਬਿਆਨ ਦਿੱਤੇ ਸਨ ਕਿ ਉਹਨਾਂ ਦ ਜਵਾਈ ਬਲਜਿੰਦਰ ਸਿੰਘ ਦੇ ਇਕ ਲੜਕੀ ਨਾਲ ਦੋਸਤੀ ਸੀ। ਮਿ੍ਰਤਕਾ ਦੇ ਪਤੀ ਅਤੇ ਸਹੁਰੇ ਪਰਿਵਾਰ ਵੱਲੋਂ ਮਿ੍ਰਤਕਾ ਬਲਵਿੰਦਰ ਕੌਰ ਉਪਰ ਤਨਖਾਹ ਤ 10 ਲੱਖ ਰੁਪਏ ਲੋਨ ਲੈਕੇ ਦੇਣ ਲਈ ਦਬਾਅ ਬਨਾਇਆ ਜਾ ਰਿਹਾ ਸੀ ਅਤੇ ਉਸਦੀ ਮਾਰਕੁੱਟ ਕੀਤੀ ਜਾਦੀਂ ਸੀ। ਹੁਣ ਵੀ ਉਸਦੇ ਸਹੁਰੇ ਪਰਿਵਾਰ ਨੇ ਉਸਨੂੰ ਮਾਰਕੁੱਟ ਕਿ ਜਾਂ ਜ਼ਹਿਰੀਲੀ ਵਸਤੂ ਦੇਕੇ ਕਤਲ ਕੀਤਾ ਹੈ। ਲੰਬੀ ਪੁਲਿਸ ਨੇ ਇਸ ਮਾਮਲੇ ਤੇ ਮਿ੍ਰਤਕਾ ਦੇ ਪਤੀ ਬਲਜਿੰਦਰ ਸਿੰਘ,ਦਿਓਰ ਲਖਵਿੰਦਰ ਸਿੰਘ, ਸੱਸ ਸੁਖਪ੍ਰੀਤ ਕੌਰ ਉਰਫ ਰੇਸ਼ਮਾਂ ਅਤੇ ਸੁਹਰਾ ਸੁਖਦੇਵ ਸਿੰਘ ਵਾਸੀ ਲਾਲਬਾਈ ਥਾਣਾ ਧਾਰਾ 306, 34 ਆਈ ਪੀ ਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਉਧਰ ਅੱਜ ਪੋਸਟਮਾਰਟਮ ਲਈ ਪੁਲਿਸ ਨੇ ਲਾਸ਼ ਮਲੋਟ ਸਿਵਲ ਹਸਪਤਾਲ ਲਿਆਂਦੀ ਤਾਂ ਮਿ੍ਰਤਕਾ ਦੇ ਪਿਤਾ ਕੇਵਲ ਿਸ਼ਨ ਸਮੇਤ ਪੇਕੇ ਪਰਿਵਾਰ ਦੇ ਮੈਂਬਰਾਂ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਧਰਨਾ ਮਾਰਿਆ। ਇਸ ਮੌਕੇ ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਦੇ ਸਟਾਫ਼ ਮੈਂਬਰਾਂ ਨੇ ਬਲਵਿੰਦਰ ਕੌਰ ਦੇ ਕਾਤਲਾਂ ਨੂੰ ਗਿ੍ਰਫਤਾਰ ਕਰੋਂ ਦੇ ਨਾਅਰੇ ਲਾਏ। ਉਹਨਾਂ ਕਿਹਾ ਬਲਵਿੰਦਰ ਕੌਰ ਮਰੀ ਨਹੀਂ ਸਗੋਂ ਉਸਦਾ ਕਤਲ ਹੋਇਆ ਹੈ । ਉਹਨਾਂ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ।