ਮੁਥੂਟ ਫਾਈਨੈਂਸ ਕੰਪਨੀ ਦੁਆਰਾ ਆਪਣੇ ਗ੍ਰਾਹਕਾਂ ਨਾਲ ਕੋਝਾ ਮਜ਼ਾਕ – ਵਿਆਜ ਵਿੱਚ ਕਟੌਤੀ ਦਾ ਲਾਲਚ ਦੇ ਕੇ ਲੋਕਾਂ ਨੂੰ ਗੁਮਰਾਹ ਕੀਤਾ

ਸ੍ਰੀ ਮੁਕਤਸਰ ਸਾਹਿਬ, 11 ਮਈ(ਤਰਲੋਕ ਚੰਦ)-ਪਿਛਲੇ ਕਈ ਦਿਨਾਂ ਤੋਂ ਮੁਥੂਟ ਫਾਈਨੈਂਸਲ ਕੰਪਨੀ ਦੁਆਰਾ ਆਪਣਾ ਗ੍ਰਾਹਕਾਂ ਨੂੰ ਫੋਨ ਕਰਕੇ ਇਹ ਦੱਸਿਆ ਜਾ ਰਿਹਾ ਹੈ ਕਿ ਮੁਥੂਟ ਕੰਪਨੀ ਨੇ ਵਿਆਜ ਵਿੱਚ ਕਟੌਤੀ ਕਰ ਦਿੱਤੀ ਹੈ, ਜਿਸ ਨਾਲ ਤੁਹਾਨੂੰ ਕਾਫ਼ੀ ਫਾਇਦਾ ਹੋਵੇਗਾ। ਇਸ ਕਰਕੇ ਜਿੰਨੀ ਜਲਦੀ ਹੋਵੇ ਆਪਣੀ ਕਿਸ਼ਤ (ਸੋਨਾ ਗਿਰਵੀ ਰੱਖ ਕੇ ਲਏ ਪੈਸਿਆਂ ਦੀ ਵਿਆਜ) ਜਮ੍ਹਾਂ ਕਰਵਾਓ ਅਤੇ ਵਿਆਜ ਵਿੱਚ ਕਟੌਤੀ ਦਾ ਫਾਇਦਾ ਉਠਾਉ। ਇਹ ਸਿਲਸਿਲਾ 7-5-2020 ਤੋਂ ਚੱਲ ਰਿਹਾ ਹੈ, ਪਰ ਜਦੋਂ ਨੇੜੇ ਦੂਰ ਦੇ ਗ੍ਰਾਹਕ ਆਪਣਾ ਕੰਮਕਾਜ ਛੱਡ ਕੇ ਦਫ਼ਤਰ ਪਹੁੰਚੇ ਤਾਂ ਉੱਥੇ ਜਾ ਕੇ ਪਤਾ ਲੱਗਾ ਕਿ ਦਫ਼ਤਰ ਦੇ ਕੰਪਿਊਟਰ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ ਜਿਸ ਕਾਰਨ ਬਹੁਤੇ ਗ੍ਰਾਹਕਾਂ ਨੂੰ ਉੱਥੋਂ ਮਾਯੂਸ ਹੋ ਕੇ ਉਥੋਂ ਵਾਪਸ ਜਾਣਾ ਪੈ ਰਿਹਾ ਹੈ। ਅੱਜ ਮੀਤੀ 11-5-2020ਨੂੰ ਜਦੋਂ ਪੱਤਰਕਾਰ ਨੇ ਕੰਪਨੀ ਦੇ ਮੁਲਾਜਮ ਨਾਲ ਕੀਤੀ ਤਾਂ ਪਤਾ ਲੱਗਿਆ ਕਿ ਕੰਪਿਊਟਰ ਤੇ ਬਾਰ ਬਾਰ ਬੇਨਤੀ ਕਰਨ ‘ਤੇ ਵੀ ਕੰਪਨੀ ਵੱਲੋਂ ਕਿਸੇ ਨੂੰ ਵੀ ਵਿਆਜ ਵਿੱਚ ਕਟੌਤੀ ਤਾਂ ਸਪਸ਼ਟ ਨਹੀਂ ਕੀਤੀ ਜਾ ਰਹੀ ਅਤੇ ਅਸੀਂ ਸਾਰੇ ਮੁਲਾਜ਼ਮ ਕੰਪਨੀ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਹਾਂ।ਦਫ਼ਤਰ ਦੇ ਬਾਹਰ ਖੜੇ ਗ੍ਰਾਹਕ ਪ੍ਰੇਸ਼ਾਨ ਹੋ ਰਹੇ ਸਨ ਅਤੇ ਲਗਾਤਾਰ ਮੁਲਾਜ਼ਮਾਂ ਨਾਲ ਤੂੰ ਤੂੰ ਮੈਂ ਮੈਂ ਕਰ ਰਹੇ ਸਨ। ਅੱਜ ਸੋਮਵਾਰ ਨੂੰ ਦਫ਼ਤਰ ਦਾ ਸਮਾਂ ਸਵੇਰੇ 9 ਵਜੇ ਤੋਂ 1 ਵਜੇ ਤੱਕ ਸੀ। ਕੰਪਨੀ ਦੇ ਮੁਲਾਜ਼ਮ ਗ੍ਰਾਹਕਾਂ ਨੂੰ ਦਫ਼ਤਰ ਦਾ ਫੋਨ ਨੰਬਰ ਦੇ ਕੇ ਫੋਨ ਕਰਕੇ ਪਤਾ ਕਰਨ ਲਈ ਕਿਹਾ ਕੇ ਪਿੱਛਾ ਛੁਡਾ ਰਹੇ ਸਨ।