ਲਾਪਰਵਾਹੀ – ਟੋਲ ਪਲਾਜ਼ਾ ਵਾਲੀ ਕੋਟਕਪੂਰਾ ਸੜਕ ‘ਤੇ ਨਹਿਰ ਦਾ ਟੁੱਟੀ ਰੇਲਿੰਗ

ਸ੍ਰੀ ਮੁਕਤਸਰ ਸਾਹਿਬ, 4 ਮਈ (ਸੁਖਵੰਤ ਸਿੰਘ) ਮੁਕਤਸਰ-ਕੋਟਕਪੂਰਾ ਮੁੱਖ ਮਾਰਗ ਉਪਰ ਪੈਂਦੀਆਂ ਸਰਹੰਦ ਕੈਨਾਲ ਤੇ ਰਾਜਸਥਾਨ ਫੀਡਰ ਨਹਿਰਾਂ ਦੇ ਪੁੱਲ ਦੀ ਰੇਲਿੰਗ ਬੇਹੱਦ ਖਸਤਾ ਹੋਈ ਪਈ ਹੈ। ਇਹ ਰੈਲਿੰਗ ਕਈ ਥਾਵਾਂ ਤੋਂ ਟੁੱਟ ਚੁੱਕੀ ਹੈ। ਇਹ ਪੁੱਲ ਅੱਧੀ ਸਦੀ ਤੋਂ ਵੱਧ ਪੁਰਾਣਾ ਹੈ। ਕਰੀਬ ਚਾਰ ਦਹਾਕੇ ਪਹਿਲਾਂ ਇਸੇ ਪੁੱਲ ‘ਤੇ ਸਵਾਰੀਆਂ ਦੀ ਭਰੀ ਇਕ ਬੱਸ ਨਹਿਰ ਵਿੱਚ ਡਿੱਗ ਗਈ ਸੀ ਤੇ ਸਾਰੀਆਂ ਸਵਾਰੀਆਂ ਮਾਰੀਆਂ ਗਈਆਂ ਸਨ। ਇਸ ਵੇਲੇ ਪੁੱਲ ਸੜਕ ਦੀ ਚੌੜਾਈ ਦੇ ਮੁਕਾਬਲੇ ਭੀੜਾ ਹੈ। ਇਸ ਲਈ ਹਰ ਵੇਲੇ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ। ਟੁੱਟੀ ਰੇਲਿੰਗ ਤੋਂ ਨਹਿਰ ਵਿੱਚ ਡਿੱਗਣ ਦਾ ਡਰ ਹੋਰ ਵੀ ਜ਼ਿਆਦਾ ਹੈ। ਪੁਲ ਦੇ ਬਿਲਕੁਲ ਵਿਚਕਾਰੋਂ ਰੇਲਿੰਗ ਦਾ ਕੁਝ ਹਿੱਸਾ ਟੁੱਟਕੇ ਉਸਦੀਆਂ ਪਤੀਆਂ ਸੜਕ ਉਪਰ ਲਟਕ ਰਹੀਆਂ ਹਨ। ਲੋਕਾਂ ਦੀ ਮੰਗ ਹੈ ਕਿ ਇਸ ਪੁੱਲ ਦੀ ਸਾਰ ਲਈ ਜਾਵੇ। ਇਸ ਸਬੰਧ ਵਿਚ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ‘ਤੇ ਉਨਾਂ ਕਿਹਾ ਕਿ ਹੁਣ ਇਸ ਸੜਕ ਉਪਰ ਟੋਲ ਪਲਾਜ਼ਾ ਬਣਿਆ ਹੋਣ ਕਰਕੇ ਇਸ ਸੜਕ ਦੀ ਜ਼ਿੰਮੇਵਾਰੀ ਪਲਾਜ਼ਾ ਕੰਪਨੀ ਦੀ ਹੈ। ਉਨਾਂ ਕਿਹਾ ਕਿ ਪ੍ਰਸ਼ਾਸਨ ਦੀ ਪਹਿਲਾਂ ਹੀ ਕੰਪਨੀ ਨਾਲ ਲਿਖਾ ਪੜੀ ਚੱਲ ਰਹੀ ਹੈ। ਕੰਪਨੀ ਪ੍ਰਬੰਧਕਾਂ ਨੇ ਕਿਹਾ ਕਿ ਸੜਕ ਦਾ ਖਿਆਲ ਉਹ ਰੱਖਦੇ ਹਨ ਪਰ ਪੁੱਲ ਦਾ ਪ੍ਰਬੰਧ ਮਹਿਕਮੇ ਨੇ ਵੇਖਣਾ ਹੁੰਦਾ ਹੈ।