ਮਾਮਲਾ ਦਰਜ ਹੋਣ ਤੇ ਗਿੱਦੜਬਾਹਾ ਬਾਰ ਐਸੋਸੀਏਸ਼ਨ ਵੱਲੋਂ ਕੀਤਾ ਧੰਨਵਾਦ
ਗਿੱਦੜਬਾਹਾ, (ਪੰਜਾਬੀ ਸਪੈਕਟ੍ਰਮ ਸਰਵਿਸ) ਮਾਨਯੋਗ ਬਾਰ ਐਸੋਸੀਏਸ਼ਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਤੇ ਸਮੂਹ ਬਾਰ ਐਸੋਸੀਏਸ਼ਨ ਪੰਜਾਬ ਦੇ ਯਤਨਾ ਸਦਕਾ ਗਿੱਦੜਬਾਹਾ ਬਾਰ ਐਸੋਸੀਏਸ਼ਨ ਦੇ ਸੀਨੀਅਰ ਵਕੀਲ ਸੁਰੇਸ ਕੁਮਾਰ ਗਰਗ ਤੇ ਉਹਨਾ ਦੇ ਬੇਟੇ ਤੇ ਪੰਜਾਬ ਪੁਲਿਸ ਦੇ ਏ.ਐਸ.ਆਈ ਤੇਜਾ ਸਿੰਘ ਜੋ ਸਰਾਬੀ ਹਾਲਤ ਵਿੱਚ ਸੀ ਤੇ ਉਸ ਦੇ ਸਾਥੀਆਂ ਦੁਆਰਾ ਕੀਤੇ ਗਏ ਤਸੱਦਦ ਦੇ ਵਿਰੁੱਧ ਗਿੱਦੜਬਾਹਾ ਪੁਲਿਸ ਨੇ ਐਫ.ਆਈ.ਆਰ ਨੰ . 77 ਧਾਰਾ 325/323 ਦੇ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਬਾਰ ਐਸੀਸੋਸਨ ਗਿੱਦੜਬਾਹਾ ਦੇ ਪ੍ਰਧਾਨ ਹਰਦੀਪ ਸਿੰਘ ਭੰਗਾਲ ਤੇ ਸਾਬਕਾ ਪ੍ਰਧਾਨ ਕੁਲਜਿੰਦਰ ਸੰਧੂ ਨੇ ਸਮੂਹ ਪੰਜਾਬ ਦੀਆ ਬਾਰ ਐਸੋਸੀਏਸ਼ਨ ਤੇ ਡਾ ਦੀਆਲ ਪ੍ਰਤਾਪ ਸਿੰਘ ਰੰਧਾਵਾ ਪ੍ਰਧਾਨ ਬਾਰ ਐਸੋਸੀਏਸ਼ਨ ਪੰਜਾਬ ਐਡ ਹਰਿਆਣਾ ਚੰਡੀਗੜ੍ਹ ਦਾ ਵਿਸੇਸ ਧੰਨਵਾਦ ਕੀਤਾ, ਜਿੰਨਾ ਦੇ ਸਹਿਯੋਗ ਨਾਲ ਡੀਜੀਪੀ ਪੰਜਾਬ ਦੇ ਹੁਕਮਾ ਕਾਰਨ ਪਰਚਾ ਦਰਜ ਹੋਇਆ। ਹੋਰ ਜਾਣਕਾਰੀ ਦਿੰਦਿਆਂ ਭੰਗਾਲ ਨੇ ਆਖਿਆ ਕੀ ਉਹਨਾ ਦੀ ਬਾਰ ਦੇ ਕਿਸੇ ਵੀ ਮੈਬਰ ਨਾਲ ਧੱਕਾ ਬਰਦਾਸਤ ਨਹੀ ਕੀਤਾ ਜਾਵੇਗਾ ਜੋ ਐਫ.ਆਈ.ਆਰ 71ਪਿਛਲੀ ਦਿਨੀ ਮੇਰੇ ਦੋ ਬਾਰ ਮੈਬਰਾ ਤੇ ਗਲਤ ਧਾਰਾਵਾ ਲਗਾ ਕੇ ਕੱਟੀ ਗਈ ਹੈ ਉਸ ਦੇ ਵਿਰੋਧ ਵਿੱਚ ਵੀ ਬਹੁਤ ਜਲਦ ਸੀਨੀਅਰ ਵਕੀਲ ਸਹਿਬਾਨਾ ਦੀ ਸਲਾਹ ਲੈ ਕੇ ਮਾਨਯੋਗ ਪੰਜਾਬ ਐਡ ਹਰਿਆਣਾ ਕੋਰਟ ਵਿੱਚ ਜਾਣਗੇ ਤੇ ਆਪਣੇ ਬਾਰ ਮੈਬਰਾ ਨੂੰ ਇਨਸਾਫ ਦਵਾਉਣਗੇ। ਉਹਨਾ ਦੱਸਿਆ ਕੀ ਇਸ ਐਫ.ਆਈ.ਆਰ ਨੂੰ ਪੜ ਕੇ ਸਾਰੀ ਕਹਾਣੀ ਆਪਣੇ ਆਪ ਹੀ ਸਾਫ ਹੋ ਜਾਦੀ ਹੈ ਕਿ ਕਿਸ ਤਰ੍ਹਾਂ ਸਕਾਇਤ ਕਰਤਾ ਤੇ ਗਵਾਹਾ ਨੇ ਇਹ ਫਰਜੀ ਕਹਾਣੀ ਬਣਾਈ ਹੈ।
ਇਸ ਸੰਬੰਧੀ ਐਸ.ਐਚ.ਓ ਰਮਨਦੀਪ ਕੌਰ ਗਿੱਦੜਬਾਹਾ ਨਾਲ ਗੱਲ ਕਰਨ ਤੇ ਉਹਨਾਂ ਕਿਹਾ ਕਿ ਦੋਸ਼ੀ ਏ.ਐਸ.ਆਈ ਤੇਜਾ ਸਿੰਘ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ।