ਸ਼ਾਰਟ ਸਰਕਟ ਨਾਲ ਦੁਕਾਨ ਵਿਚ ਲੱਗੀ ਅੱਗ, ਸਮਾਨ ਸੜ੍ਹ ਕੇ ਰਾਖ

ਸ੍ਰੀ ਮੁਕਤਸਰ ਸਾਹਿਬ, (ਸੁਖਵੰਤ ਸਿੰਘ) ਸਥਾਨਕ ਨਵੀਂ ਦਾਣਾ ਮੰਡੀ ਵਿਚ ਸਥਿਤ ਦੁਕਾਨ ਨੰਬਰ 107 ਤੇ ਸਵੇਰ ਸਮੇਂ ਅਚਾਨਕ ਅੱਗ ਲੱਗ ਜਾਣ ਦੇ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ੍ਹ ਕੇ ਰਾਖ ਹੋ ਗਿਆ। ਇਸ ਮੌਕੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕੁਝ ਹੀ ਸਮੇਂ ਵਿਚ ਅੱਗ ਤੇ ਕਾਬੂ ਪਾ ਲਿਆ। ਜਾਣਕਾਰੀ ਦਿੰਦੇ ਗਣੇਸ਼ ਦਾਸ ਮਨੀਸ਼ ਕੁਮਾਰ ਦੁਕਾਨ ਦੇ ਮਾਲਕ ਸੰਜੀਵ ਕੁਮਾਰ ਨੇ ਦੱਸਿਆ ਕਿ ਉਹਨਾਂ ਦਾ ਸੀਡਸ ਅਤੇ ਕੀਟਨਾਸ਼ਕ ਦਵਾਈਆਂ ਦਾ ਕੰਮ ਹੈ।

ਐਤਵਾਰ ਦੀ ਸਵੇਰੇ ਕਿਸੇ ਨੇ ਉਹਨਾਂ ਨੂੰ ਫੋਨ ਤੇ ਦੁਕਾਨ ਨੂੰ ਅੱਗ ਲੱਗੀ ਹੋਣ ਬਾਰੇ ਸੂਚਿਤ ਕੀਤਾ। ਉਹਨਾਂ ਮੌਕੇ ਤੇ ਦੇਖਿਆ ਤਾਂ ਅੱਗ ਕਾਫੀ ਫੈਲ ਚੁੱਕੀ ਸੀ। ਉਹਨਾਂ ਤੁਰੰਤ ਫਾਇਰ ਬ੍ਰੀਗੇਡ ਨੂੰ ਫੋਨ ਕੀਤਾ। ਉਹਨਾਂ ਦੱਸਿਆ ਕਿ ਅੱਗ ਬਿਜਲੀ ਤੇਜ ਆਉਣ ਕਾਰਨ ਸ਼ਾਰਟ ਸਰਕਟ ਦੇ ਚੱਲਦੇ ਲੱਗੀ ਹੈ। ਉਹਨਾਂ ਦਾ ਲੱਖਾ ਰੁਪਏ ਦਾ ਨੁਕਸਾਨ ਹੋ ਗਿਆ ਹੈ। ਮੌਕੇ ਤੇ ਪਹੁੰਚੇ ਥਾਣਾ ਸਿਟੀ ਦੇ ਏਐਸਆਈ ਜੋਗਿੰਦਰ ਸਿੰਘ, ਹੌਲਦਾਰ ਕੇਵਲ ਕ੍ਰਿਸ਼ਨ ਅਤੇ ਬੱਸ ਅੱਡਾ ਚੌਂਕੀ ਦੇ ਇੰਚਾਰਜ਼ ਬਲਵੰਤ ਸਿੰਘ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।