ਸਰਕਾਰੀ ਡਿਪੂਆਂ ਤੇ ਕਣਕ ਲੈਣ ਵਾਲਿਆਂ ਦੀ ਭੀੜ ਪ੍ਰਸ਼ਾਸ਼ਨ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ

ਘਰਾਂ ਵਿੱਚ ਚੱਲ ਰਹੇ ਬਿਨ੍ਹਾਂ ਨਾਮ, ਲਾਇਸੈਂਸ ਨੰਬਰ ਦੇ ਰਾਸ਼ਨ ਡਿਪੂ

ਸ੍ਰੀ ਮੁਕਤਸਰ ਸਾਹਿਬ, 15 ਮਈ(ਤਰਲੋਕ ਚੰਦ)- ਕਰੋਨਾ ਵਾਇਰਸ ਦੇ ਖੌਫ਼ ਪੂਰੇ ਪੰਜਾਬ ਵਿੱਚ ਬੁਰੀ ਤਰ੍ਹਾਂ ਫੈਲ ਚੁੱਕਿਆ ਹੈ ਅਤੇ ਲੋਕਾਂ ਵਿੱਚ ਇਸ ਮਹਾਂਮਾਰੀ ਦੀ ਦਹਿਸ਼ਤ ਦਿਲ ਦਿਮਾਗ ਵਿੱਚ ਬੈਠ ਗਈ ਹੈ। ਜਿਸ ਕਰਕੇ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਦੀਆਂ ਬਾਰ ਬਾਰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਪਰ ਅੱਜ ਡਿਪੂਆਂ ਤੇ ਸਰਕਾਰੀ ਕਣਕ ਆਉਣ ਕਰਕੇ ਡਿਪੂਆਂ ਦੇ ਬਾਹਰ ਲੋਕਾਂ ਦੀ ਭੀੜ ਲੱਗੀ ਹੋਈ ਸੀ ਅਤੇ ਲੋਕਾਂ ਨੇ ਪ੍ਰਸ਼ਾਸ਼ਨ ਦੁਆਰਾ ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ। ਅੱਜ ਜੋਧੂ ਕਲੋਨੀ ਵਿਖੇ ਸਰਕਾਰੀ ਸਿਹਤ ਕੇਂਦਰ ਦੇ ਵਿੱਚ ਹੀ ਡਿਪੂ ਚਲਾ ਰਿਹਾ ਹੈ ਅਤੇ ਉਸਨੇ ਘਰ ਦੇ ਬਾਹਰ ਡਿਪੂ ਹੋਲਡਰ ਦਾ ਨਾਮ, ਲਾਈਸੈਂਸ ਨੰਬਰ ਆਦਿ ਕੁਝ ਵੀ ਨਹੀਂ ਲਿਖਿਆ ਹੈ। ਡਿਪੂ ਹੋਲਡਰ ਵੱਲੋਂ ਭਾਵੇਂ ਸੜਕ ਤੇ ਲਕੀਰਾਂ ਮਾਰ ਕੇ ਲੋਕਾਂ ਨੂੰ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣ ਲਈ ਕਿਹਾ ਗਿਆ ਹੈ, ਪਰ ਲੋਕਾਂ ਨੇ ਕਰੋਨਾ ਮਹਾਂਮਾਰੀ ਦੇ ਖੌਫ਼ ਨੂੰ ਭੁਲਾ ਕੇ ਸ਼ਰੇਆਮ ਪ੍ਰਸ਼ਾਸ਼ਨ ਦੇ ਹੁਕਮਾਂ ਦੀ ਧੱਜੀਆਂ ਉਡੀਆਂ। ਸ਼ਹਿਰ ਵਿੱਚ ਕਈ ਅਜਿਹੇ ਡਿਪੂ ਹੋਲਡਰ ਹਨ ਜੋ ਬਿਨ੍ਹਾਂ ਦੁਕਾਨ, ਡਿਪੂ ਹੋਲਡਰ ਦਾ ਨਾਮ, ਲਾਈਸੈਂਸ ਨੰਬਰ ਆਦਿ ਦੇ ਬੋਰਡ ਲਗਾਏ ਬਿਨ੍ਹਾਂ ਡਿਪੂ ਚਲਾ ਰਹੇ ਹਨ।