ਸਰਕਾਰੀ ਸਕੂਲਾਂ ਦੇ ਅਧਿਆਪਕ ਆਨਲਾਇਨ ਪੜ੍ਹਾਈ ਨਾਲ ਬੱਚਿਆਂ ਨੂੰ ਕਰ ਰਹੇ ਹਨ ਨਿਹਾਲ

ਸ਼੍ਰੀ ਮੁਕਤਸਰ ਸਾਹਿਬ: 14 ਜੂਨ (ਪੰਜਾਬੀ ਸਪੈਕਟ੍ਰਮ ਸਰਵਿਸ ) ਸਿੱਖਿਆ ਵਿਭਾਗ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਆਦੇਸ਼ਾਂ ਅਨੁਸਾਰ ਤੇ ਜਿਲ੍ਹਾ ਸਿੱਖਿਆ ਅਫ਼ਸਰ (ਅ) ਬਲਜੀਤ ਕੁਮਾਰ ਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੁਖਦਰਸ਼ਨ ਸਿੰਘ ਬੇਦੀ ਦੀ ਯੋਗ ਅਗਵਾਈ ਵਿੱਚ ਜਿਲੇ ਦੇ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਨੂੰ ਸਮੇਂ ਦਾ ਹਾਣੀ ਬਨਾਉਣ ਤੇ ਸਕੂਲ ਬੰਦ ਹੋਣ ਦੀ ਸੂਰਤ ਵਿੱਚ ਪੜ੍ਹਾਈ ਦਾ ਨੁਕਸਾਨ ਹੋਣ ਤੋੰ ਬਚਣ ਲਈ ਅਧਿਆਪਕ ਵੱਧ ਤੋੰ ਵੱਧ ਯੋਗਦਾਨ ਪਾ ਰਹੇ ਹਨ।

   

ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕਮਲਪ੍ਰੀਤ ਸਿੰਘ ਕਲੇਰ ਨੇ ਦੱਸਿਆ ਕਿ ਵੈਸੇ ਤਾਂ ਹਰੇਕ ਸਕੂਲ ਨੇ ਆਪੋ ਆਪਣਾ ਵਟਸਅਪ ਗਰੁੱਪ ਬਣਾਇਆ ਹੈ ਤੇ ਹਰੇਕ ਅਧਿਆਪਕ ਹੀ ਮੁੱਖ ਅਧਿਆਪਕਾਂ ਦੀ ਅਗਵਾਈ ਵਿੱਚ ਬੱਚਿਆਂ ਨਾਲ ਪੂਰੀ ਤਰਾਂ ਰਾਬਤਾ ਰੱਖ ਰਹੇ ਹਨ। ਜਦਕਿ ਪ੍ਰਮੁੱਖ ਤੌਰ ਤੇ ਨਵਦੀਪ ਸੁੱਖੀ ਥਾਂਦੇਵਾਲਾ ਬਰਾਂਚ ਸਵੇਰ ਦੀ ਸਭਾ ਤੇ ਸਲਾਇਡ ਕਰਾਉੰਦੇ ਹਨ , ਰਮਨਦੀਪ ਕੌਰ ਬਰਕੰਦੀ , ਕੰਵਲਜੀਤ ਕੌਰ ਦੂਹੇਵਾਲਾ, ਸੁਖਵਿੰਦਰ ਕੌਰ ਦਬੜਾ, ਵਿਜੇ ਕੁਮਾਰ ਹਰੀਕੇ ਕਲਾਂ, ਕੰਵਲਜੀਤ ਕੌਰ ਰੱਥੜੀਆਂ, ਆਨਾਮਿਕਾ ਰਾਣੀ ਤੇ ਨੀਰਜ ਕੁਮਾਰ ਹਰ ਰੋਜ ਵਾਂਗ ਆਪੋ ਆਪਣਾ ਵਿਸ਼ਾ ਤਿਆਰ ਕਰਕੇ ਵੀਡੀਓ ਬਣਾਉੰਦੇ ਹਨ ਤੇ ਸੋਸ਼ਲ ਮੀਡੀਆ ਇੰਚਾਰਜ ਅਮਰਜੀਤ ਸਿੰਘ ਧੇਰਵਾਲ ਵੱਖ ਵੱਖ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਪਾ ਕੇ ਬੱਚਿਆਂ ਤੱਕ ਪਹੁੰਚਾਉਣ ਦਾ ਤਹੱਈਆ ਕਰਦੇ ਹਨ।

ਇਸ ਨਾਲ ਬੱਚੇ ਬਹੁਤ ਦਿਲਚਸਪੀ ਨਾਲ ਹਿੱਸਾ ਲੈੰਦੇ ਹਨ ਤੇ ਉਹਨਾਂ ਨੂੰ ਇੰਝ ਮਹਿਸੂਸ ਹੀ ਨਹੀਂ ਹੁੰਦਾ ਕਿ ਸਕੂਲ ਬੰਦ ਹਨ। ਸੀਨੀਅਰ ਅਧਿਆਪਕ ਜੁਪਿੰਦਰ ਸਿੰਘ ਰੁਪਾਣਾ , ਕਾਰਜ ਸਿੰਘ ਚੜੇਵਣ, ਇਕਬਾਲ ਸਿੰਘ ਰੁਪਾਣਾ, ਗੁਰਪ੍ਰੀਤ ਸਿੰਘ ਬਰੀਵਾਲਾ, ਰਾਜਵੀਰ ਕੌਰ ਹਰਾਜ, ਗੁਰਜੰਟ ਸਿੰਘ ਦਬੜਾ ਨੇ ਕਿਹਾ ਕਿ ਉਹ ਬੱਚਿਆਂ ਨੂੰ ਸ਼ਿੱਦਤ ਨਾਲ ਪੜਾ ਰਹੇ ਹਨ ਤਾਂ ਕਿ ਉਹਨਾਂ ਦੀ ਪੜ੍ਹਾਈ ਤੇ ਅਸਰ ਨਾ ਪਵੇ। ਫੋਟੋ ਕੈਪਸ਼ਨ: ਡੀ ਈ ਓ ਬਲਜੀਤ ਕੁਮਾਰ, ਡਿਪਟੀ ਡੀ ਈ ਓ ਸੁਖਦਰਸ਼ਨ ਬੇਦੀ, ਜਿਲਾ ਕੁਆਰਡੀਨੇਟਰ ਕਮਲਪ੍ਰੀਤ ਕਲੇਰ, ਨਵਦੀਪ ਸੁੱਖੀ, ਰਮਨਦੀਪ ਬਰਕੰਦੀ, ਕੰਵਲਜੀਤ ਦੂਹੇਵਾਲਾ, ਸੁਖਵਿੰਦਰ ਕੌਰ ਦਬੜਾ ਤੇ ਅਮਰਜੀਤ ਧੇਰਵਾਲ ।