ਸੀਵਰੇਜ਼ ਦੇ ਮੇਨ ਹੋਲ ਦੇ ਟੁੱਟੇ ਢੱਕਣ ਦੇ ਰਹੇ ਹਾਦਸਿਆਂ ਨੂੰ ਬੁਲਾਵਾ, ਕਈ ਰਾਹਗੀਰਾਂ ਸੱਟਾਂ ਖਾ ਚੁੱਕੇ ਹਨ

ਸ੍ਰੀ ਮੁਕਤਸਰ ਸਾਹਿਬ, (ਤਰਲੋਕ ਚੰਦ)-ਮੁਕਤਸਰ ਦੇ ਕਈ ਮੇਨ ਰੋਡਾਂ ’ਤੇ ਸੀਵਰੇਜ਼ ਮੇਨ ਹੋਲ ਦੇ ਢੱਕਣ ਟੁੱਟਣ ਕਾਰਨ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਪਰ ਮਹਿਕਮਾ ਸੀਵਰੇਜ਼ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਅਤੇ ਹਾਦਸਾ ਵਾਪਰਣ ਦਾ ਇੰਤਜ਼ਾਰ ਕਰ ਰਿਹਾ ਹੈ। ਇਨ੍ਹਾਂ ਮੇਨ ਰੋਡਾਂ ’ਤੇ ਆਵਾਜਾਈ ਵੀ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਕਈ ਦੋ ਪਹੀਆ ਵਾਲੇ ਚਾਲਕ ਕਈ ਵਾਰ ਸੱਟਾਂ ਖਾ ਚੁੱਕੇ ਹਨ ਅਤੇ ਕਾਰ ਜੀਪ ਚਾਲਕ ਕਈ ਵਾਰ ਇਨ੍ਹਾਂ ਸੀਵਰ ਵਿੱਚ ਡਿੱਗ ਚੁੱਕੇ ਹਨ। ਪਰ ਜਦੋਂ ਇੱਕ ਰਾਹਗੀਰ ਨੇ ਸੀਵਰੇਜ਼ ਮਹਿਕਮੇ ਨੂੰ ਇਸ ਬਾਰੇ ਫੋਨ ਕਰਕੇ ਪੁੱਛਿਆ ਤਾਂ ਮਹਿਕਮੇ ਦੇ ਮੁਲਾਜ਼ਮ ਨੇ ਉੱਤਰ ਦਿੱਤਾ ਕਿ ਮਹਿਕਮੇ ਕੋਲ ਮੇਨ ਹੋਲ ਦੇ ਢੱਕਣ ਖਤਮ ਹਨ। ਇਸ ਲਈ ਅਜੇ ਕੁਝ ਨਹੀਂ ਕਰ ਸਕਦੇ। ਭੁੱਲਰ ਕਲੋਨੀ ਕੱਚਾ ਉਦੇਕਰਨ ਮੇਨ ਰੋਡ ’ਤੇ ਕਈ ਸੀਵਰੇਜ਼ ਦੇ ਮੇਨ ਹੋਲ ਦੇ ਢੱਕਣ ਟੁੱਟ ਚੁੱਕੇ ਹਨ। ਖਾਸ ਕਰਕੇ ਮੇਨ ਰੋਡ ’ਤੇ ਸਥਿਤ ਰੋਇਲ ਆਰਓ ਦੇ ਸਾਹਮਣੇ ਸਥਿਤੀ ਕਾਫ਼ੀ ਗੰਭੀਰ ਹੈ। ਮਹਿਕਮਾ ਸੀਵਰੇਜ਼ ਨੂੰ ਇਸ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ।