ਹੁਣ ਤੱਕ ਦੀਆਂ ਪ੍ਰਾਪਤ ਹੋਈਆਂ 84 ਰਿਪੋਰਟਾਂ ਨੈਗੇਟਿਵ, 329 ਸੈਂਪਲਾਂ ਦੇ ਰਿਪੋਰਟਾਂ ਦੀ ਹੈ ਉਡੀਕ

ਹਜ਼ੂਰ ਸਾਹਿਬ ਤੋਂ ਪਰਤੀ ਸ਼ਰਧਾਲੂੂ ਨੇ ਕੋਰੋਨਾ ਨੂੰ ਹਰਾਇਆ ਮਿਲੀ ਮੈਡੀਕਲ ਤੋਂ ਛੁੱਟੀ

ਕੋਟਕਪੂਰਾ, 13 ਮਈ (ਅਰਸ਼ਦੀਪ ਸਿੰਘ ਅਰਸ਼ੀ) :- ਨੇੜਲੇ ਪਿੰਡ ਸੰਧਵਾਂ ਦੀ ਹਜੂਰ ਸਾਹਿਬ ਤੋਂ ਪਰਤੀ ਸ਼ਰਧਾਲੂ ਔਰਤ ਨੇ ਕੋਰੋਨਾ ਬਿਮਾਰੀ ਨੂੰ ਮਾਤ ਦੇ ਦਿੱਤੀ ਤਾਂ ਉਸਨੂੰ ਮੈਡੀਕਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚੋਂ ਛੁੱਟੀ ਦੇ ਕੇ ਬੜੇ ਸਤਿਕਾਰ ਨਾਲ ਉਸਦੇ ਘਰ ਪਹੁੰਚਾਇਆ ਗਿਆ। ਡਾ. ਰਜਿੰਦਰ ਕੁਮਾਰ ਸਿਵਲ ਸਰਜਨ ਮੁਤਾਬਿਕ 80 ਹੋਰ ਵਿਅਕਤੀਆਂ ਦੇ ਸੈਂਪਲ ਇਕੱਤਰ ਕਰਕੇ ਲੈਬ ਵਿੱਚ ਭੇਜੇ ਗਏ ਹਨ, ਹੁਣ ਤੱਕ ਪ੍ਰਾਪਤ ਹੋਈਆਂ 84 ਵਿਅਕਤੀਆਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ। ਉਨਾਂ ਦੱਸਿਆ ਕਿ ਅੱਜ ਤੱਕ ਸਿਹਤ ਵਿਭਾਗ ਵੱਲੋਂ 3044 ਸੈਂਪਲ ਇਕੱਤਰ ਕੀਤੇ ਗਏ ਹਨ, ਜਿੰਨਾਂ ’ਚੋਂ 2612 ਦੀ ਰਿਪੋਰਟ ਨੈਗੇਟਿਵ ਆਈ ਹੈ। ਇਕ ਹੋਰ ਔਰਤ ਨੂੰ ਛੁੱਟੀ ਮਿਲਣ ਤੋਂ ਬਾਅਦ ਹੁਣ ਪੀੜਤਾਂ ਦੀ ਗਿਣਤੀ 42 ਰਹਿ ਗਈ ਹੈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕੋਵਿਡ-19 ਦੇ ਸਬੰਧ ਵਿਚ ਸ਼ੱਕੀ ਮਰੀਜ਼ਾਂ ਦੀ ਭਾਲ ਲਈ ਸਰਵੇ ਅਤੇ ਸਕਰੀਨਿੰਗ ਕੀਤੀ ਜਾ ਰਹੀ ਹੈ।
ਸਥਾਪਿਤ ਫਲੂ ਕਾਰਨਰ ਅਤੇ ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਦੇ ਸੰਪਰਕ ’ਚ ਆਉਣ ਵਾਲੇ ਲੋਕਾਂ ਦੇ ਸੈਂਪਲ ਇਕੱਤਰ ਕਰਨ ਦਾ ਕੰਮ ਚੱਲ ਰਿਹਾ ਹੈ। ਬਾਹਰਲੇ ਸੂਬੇ ਤੋਂ ਆਏ ਵਿਅਕਤੀਆਂ ਲਈ ਵਿਸ਼ੇਸ਼ ਇਕਾਂਤਵਾਸ ਸੈਂਟਰਾਂ ਵਿੱਚ ਰਹਿਣ, ਖਾਣ-ਪੀਣ, ਮੈਡੀਕਲ ਜਾਂਚ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਹਨਾਂ ਪ੍ਰਬੰਧਾਂ ਲਈ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਵੀ ਲਾਈ ਗਈ ਹੈ। ਕੋਵਿਡ-19 ਦੇ ਜ਼ਿਲ੍ਹਾ ਨੋਡਲ ਅਫਸਰ ਡਾ. ਮਨਜੀਤ ਕਿ੍ਰਸ਼ਨ ਭੱਲਾ ਨੇ ਕੋਵਿਡ-19 ਦੀ ਜੰਗ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਮੈਡੀਕਲ, ਪੈਰਾ-ਮੈਡੀਕਲ ਅਤੇ ਮਾਸ ਮੀਡੀਆ ਸਟਾਫ ਨੂੰ ਹੋਂਸਲਾ ਦਿੰਦਿਆਂ ਆਪਣੀ ਸੁਰੱੱਖਿਆ ਰੱਖਣ ਅਤੇ ਸਾਵਧਾਨੀਆਂ ਵਰਤਣ ਦੀ ਅਪੀਲ ਵੀ ਕੀਤੀ।