28 ਸਾਲਾਂ ਨੌਜਵਾਨ ਪਾਇਆ ਗਿਆ ਕੋਰੋਨਾ ਪਾਜੀਟਿਵ

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪਿਛਲੇ ਦਿਨੀ ਕਰੋਨਾ ਮੁਕਤ ਹੋ ਗਿਆ ਸੀ, ਪ੍ਰੰਤੂ ਅੱਜ 28 ਸਾਲਾਂ ਨੌਜਾਵਨ ਦੀ ਰਿਪੋਰਟ ਪਾਜੀਟਿਵ ਆਈ, ਇਹ ਜਾਣਕਾਰੀ ਡਾ. ਹਰੀ ਨਰਾਇਣ ਸਿੰਘ ਸਿਵਿਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਦਿੱਤੀ। ਸਿਵਿਲ ਸਰਜਨ ਨੇ ਦੱਸਿਆਂ ਕਿ ਕਰੋਨਾ ਵਾਇਰਸ ਨਾਲ ਪੀੜਤ ਮਰੀਜ ਪੈਰਾ ਮਿਲਟਰੀ ਫੋਰਸ ਨਵੀਂ ਦਿੱਲੀ ਦਾ ਜਵਾਨ ਹੈ ਜਿਸਦੀ ਉਮਰ 28 ਸਾਲ ਹੈ , ਜੋ  ਪਿੰਡ ਮਾਹਣੀ ਖੇੜਾ ਤਹਿਸੀਲ ਮਲੋਟ ਦਾ ਰਹਿਣ ਵਾਲਾ ਹੈ ਅਤੇ ਇਹ ਜਵਾਨ ਛੁੱਟੀ ਦੌਰਾਨ ਇਹ ਆਪਣੇ ਘਰ ਵਿਖੇ ਆਇਆ ਹੈ ਅਤੇ ਇਸ ਦੇ ਕਰੋਨਾ ਵਾਇਰਸ ਦੇ ਟੈਸਟ ਲਏ ਗਏ ਸਨ ਅਤੇ ਘਰ ਵਿੱਚ ਹੀ ਇਕਾਂਤਵਾਸ ਵਜੋ ਰੱਖਿਆ ਗਿਆ ਸੀ। ਹੁਣ ਇਸਦੇ ਟੈਸਟ ਦੀ ਰਿਪੋਰਟ ਪੋਜਟਿਵ ਆਉਣ ਕਰਕੇ ਇਸ ਦੇ ਸਾਰੇ ਪਰਿਵਾਰ ਦੇ ਕਰੋਨਾ ਵਾਇਰਸ ਦੇ ਟੈਸਟ ਲਏ ਗਏ ਹਨ ਅਤੇ ਪਰਿਵਾਰ ਨੂੰ ਘਰ ਵਿੱਚ ਹੀ ਇਕਾਂਤਵਾਸ ਵਜੋ ਰਹਿਣ ਦੇ ਹੁਕਮ ਦਿੱਤੇ ਗਏ ਹਨ । ਪਿੰਡ ਮਾਹਣੀ  ਖੇੜਾ ਵਿਖੇ ਕਰੋਨਾ ਵਾਇਰਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਚੌਕਸੀ ਵਧਾ ਦਿੱਤੀ ਗਈ ਹੈ।ਸਿਵਿਲ ਸਰਜਨ ਨੇ ਅੱਗੇ ਦੱਸਿਆਂ ਕਿ ਕਰੋਨਾ ਵਾਇਰਸ ਦੇ ਮਰੀਜ ਦੀ ਜਾਣਕਾਰੀ ਪੈਰਾ ਮਿਲਟਰੀ ਫੋਰਸ ਦੇ ਹੈਡ ਕੁਆਟਰ ਨਵੀਂ ਦਿੱਲੀ ਵਿਖੇ ਦੇ ਦਿੱਤੀ ਗਈ ਹੈ। ਸਿਵਿਲ ਸਰਜਨ ਨੇ ਦੱਸਿਆਂ ਕਿ ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਵਲੋਂ ਪਹਿਲਾਂ 66 ਕਰੋਨਾ ਵਾਇਰਸ ਦੇ ਮਰੀਜਾਂ ਦਾ ਇਲਾਜ਼ ਤਸੱਲੀਬਖਸ਼ ਕੀਤਾ ਜਾ ਚੁੱਕਾ ਹੈ ਅਤੇ ਇਸ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਕਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 67 ਹੋ ਚੁੱਕੀ ਹੈ।ਸਿਵਿਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਕਰੋਨਾ ਵਾਇਰਸ ਨੇ ਸਾਰੇ ਸੰਸਾਰ ਵਿੱਚ ਆਪਣੇ ਪੈਰ ਪਸਾਰੇ ਹੋਏ ਹਨ ਅਤੇ ਇਹ ਵਾਇਰਸ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ। ਉਹਨਾਂ ਅੱਗੇ ਦੱਸਿਆਂ ਕਿ ਕਰੋਨਾ ਵਾਇਰਸ ਤੋਂ ਬਚਣ ਲਈ ਸਾਨੂੰ ਸਿਹਤ ਵਿਭਾਗ ਵਲੋਂ ਦੱਸੇ ਜਾਂਦੇ ਢੰਗ ਤਰੀਕੇ ਜਿਵੇ ਸਾਬਣ ਨਾਲ ਆਪਣੇ ਹੱਥ ਧੋਣੇ, ਆਪਣੇ ਮੂੰਹ ਨੂੰ ਮਾਸਕ ਜਾਂ ਕੱਪੜੇ ਨਾਲ ਢੱਕ ਕੇ ਰੱਖਣਾ ਅਤੇ ਸੈਨੀਟਾਈਜਰ ਨਾਲ ਆਪਣੇ ਹੱਥ ਸਾਫ ਕਰਦੇ ਰਹਿਣਾ ਚਾਹੀਦਾ ਹੈ।