ਅੱਗ ਲੱਗਣ ਕਾਰਨ ਕਈ ਗੱਡੀਆਂ ਸੜ ਕੇ ਹੋਈਆਂ ਸੁਆਹ

ਨਾਭਾ, (ਪੰਜਾਬੀ ਸਪੈਕਟ੍ਰਮ ਸਰਵਿਸ)- ਸਥਾਨਕ ਮਲੇਰਕੋਟਲਾ ਰੋਡ ਸਥਿਤ ਪਿੰਡ ਦੁਲੱਦੀ ਵਿਖੇ ਦੁਕਾਨ ‘ਤੇ ਖੜ੍ਹੀਆਂ ਕਾਰਾਂ ਨੂੰ ਅੱਗ ਲੱਗਣ ਕਾਰਨ ਕਈ ਕਾਰਣ ਸੜ ਕੇ ਸੁਆਹ ਹੋ ਗਈਆਂ। ਐੱਸ.ਐੱਸ.ਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਜੋ ਉਸ ਸਮੇਂ ਉੱਥੋਂ ਲੰਘ ਰਹੇ ਸਨ ਨੇ ਆਪਣਾ ਕਾਫ਼ਲਾ ਰੋਕ ਕੇ ਆਪਣੀ ਅਗਵਾਈ ‘ਚ ਅੱਗ ਬਚਾਉਣ ਦੇ ਕਾਰਜਾਂ ‘ਚ ਯੋਗਦਾਨ ਪਾਇਆ ਅਤੇ ਪੁਲਿਸ ਨੇ ਰਸਤਾ ਸਾਫ਼ ਕਰਵਾਇਆ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਜਿੱਥੇ ਵਰਕਸ਼ਾਪ ਦਾ ਵੱਡਾ ਨੁਕਸਾਨ ਹੋਇਆ ਹੈ ਉੱਥੇ ਕੋਈ ਜਾਨੀ ਨੁਕਸਾਨ ਤੋਂ ਵੀ ਬਚਾਅ ਰਿਹਾ।