-ਨਜ਼ਾਇਜ ਸ਼ਰਾਬ ਦੀ ਚਲਦੀ ਫੈਕਟਰੀ ਦਾ ਪਰਦਾ ਫ਼ਾਸ

-ਹਨੇਰੇ ਦਾ ਫਾਇਦਾ ਉਠਾਉਂਦੇ ਕਰਿੰਦੇ ਭੱਜਣ ਚ ਕਾਮਯਾਬ

ਘਨੌਰ,14ਮਈ(ਅਭਿਸ਼ੇਕ ਸੂਦ ਘਨੌਰ, ਰਜਿੰਦਰ ਸਿੰਘ) ਥਾਣਾ ਸ਼ੰਭੂ ਦੇ ਅਧੀਨ ਆਉਂਦੇ ਪਿੰਡ ਗੰਡਿਆਂ ਨਜ਼ਦੀਕ ਪੰਜਾਬੀ ਚੁੱਲ੍ਹੇ ਢਾਬੇ ਨੇੜੇ ਬੰਦ ਪਏ ਕੋਲਡ ਸਟੋਰ ਚ ਨਜ਼ਾਇਜ ਸ਼ਰਾਬ ਦੀ ਚਲਦੀ ਫੈਕਟਰੀ ਫੜੀ ਗਈ। ਜਾਣਕਾਰੀ ਦਿੰਦਿਆਂ ਮਾਮਲੇ ਦੇ ਆਈ.ਓ. ਸਹਾਇਕ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਆਈ.ਪੀ.ਐੱਸ. ਮੁਨੀਸ਼ ਚਾਵਲਾ ਆਈ.ਜੀ. ਐਕਸਾਈਜ਼ ਟੈਕਸ਼ੇਸ਼ਨ ਪੰਜਾਬ ਅਤੇ ਆਈ.ਏ.ਐੱਸ. ਵਿਵੇਕ ਪ੍ਰਤਾਪ ਈ.ਟੀ.ਸੀ. ਕਮਿਸ਼ਨਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸੇ ਖ਼ਾਸ ਮੁਖ਼ਬਰ ਦੀ ਇਤਲਾਹ ਤੇ ਐਕਸਾਈਜ਼ ਵਿਭਾਗ ਪਟਿਆਲਾ ਨੇ ਸਵੇਰੇ ਤੜਕਸਾਰ ਮੂੰਹ ਹਨੇਰੇ ਛਾਪੇਮਾਰੀ ਕੀਤੀ। ਉਨ੍ਹਾਂ ਦੱਸਿਆ ਕਿ ਪਿੱਛਲੇ ਲੰਮੇ ਸਮੇਂ ਤੋਂ ਬੰਦ ਪਏ ਕੋਲਡ ਸਟੋਰ ਚ ਨਕਲੀ ਸ਼ਰਾਬ ਬਣਾਉਣ ਦਾ ਧੰਦਾ ਚੱਲ ਰਿਹਾ ਸੀ।
ਇਸ ਮੌਕੇ ਐੱਸ.ਪੀ. ਪ੍ਰੀਤਿਪਾਲ ਸਿੰਘ ਆਬਕਾਰੀ ਵਿਭਾਗ ਪਟਿਆਲਾ, ਇੰਸਪੈਕਟਰ ਜਗਦੇਵ ਸਿੰਘ ਆਬਕਾਰੀ ਵਿਭਾਗ ਸਰਕਲ ਰਾਜਪੁਰਾ ਅਤੇ ਇੰਸਪੈਕਟਰ ਗੁਰਜੀਤ ਸਿੰਘ ਆਬਕਾਰੀ ਵਿਭਾਗ ਸਰਕਲ ਰਾਜਪੁਰਾ ਮੌਜੂਦ ਸਨ। ਇਸ ਜਾਅਲੀ ਫੈਕਟਰੀ ਨੂੰ ਕਥਿਤ ਦਿਪੇਸ ਕੁਮਾਰ ਵਾਸੀ ਰਾਜਪੁਰਾ, ਹਰਪ੍ਰੀਤ ਸਿੰਘ ਵਾਸੀ ਬੂਹਾ, ਬੱਚੀ, ਅਮਰੀਕ ਸਿੰਘ ਵਾਸੀ ਖਾਨਪੁਰ, ਅਮਿਤ ਕੁਮਾਰ ਵਾਸੀ ਪਿੰਡ ਕੁਰਿਆਨਾ ਜਿਲਾ ਲਖੀਮਪੁਰ ਖੀਰੀ, ਯੂ.ਪੀ ਹਾਲ ਵਾਸੀ ਰਾਜਪੁਰਾ, ਕੋਲਡ ਸਟੋਰੇਜ਼ ਦੇ ਮਾਲਕ ਅਤੇ ਕੁਝ ਹੋਰ ਨਾ – ਮਾਲੂਮ ਵਿਅਕਤੀ ਮਿਲਕੇ ਪੰਜਾਬੀ ਚੁੱਲ੍ਹਾ ਢਾਬੇ ਤੋਂ ਰਾਜਪੁਰਾ ਵੱਲ ਜਾਂਦੇ ਹੋਏ ਖੱਬੇ ਹੱਥ ਜੀ.ਟੀ. ਰੋਡ ਤੋਂ ਕਰੀਬ 100 ਗਜ ਪਿੱਛੇ ਕੋਲਡ ਸਟੋਰ ਪਿੰਡ ਗੰਡਿਆ ਵਿਖੇ ਮਸੀਨ ਰਾਹੀਂ ਵੱਖ – ਵੱਖ ਮਾਰਕਾ ਦੀ ਨਜਾਇਜ ਸਰਾਬ ਤਿਆਰ ਕਰਕੇ ਅਤੇ ਸਰਾਬ ਦੀਆਂ ਬੋਤਲਾਂ ਪਰ ਜਾਅਲੀ ਲੇਬਲ ਅਤੇ ਹੋਲੋਗਰਾਮ ਲੱਗਾ ਕੇ ਜਾਅਲੀ ਸਰਾਬ ਦੀ ਸਪਲਾਈ ਕਰਦੇ ਸਨ। ਜੋ ਅੱਜ ਵੀ ਕਥਿਤ ਭਾਰੀ ਮਾਤਰਾ ਵਿਚ ਜਾਅਲੀ ਸਰਾਬ ਤਿਆਰ ਕਰ ਰਹੇ ਸਨ ਅਤੇ ਹਜ਼ਾਰਾਂ ਦੀ ਗਿਣਤੀ ਚ ਖਾਲੀ ਬੋਤਲਾਂ, ਢੱਕਣ, ਹੋਲੋਗ੍ਰਾਮ, ਪੇਟੀਆਂ ਅਤੇ 35 ਡਰੰਮ (ਈ.ਐੱਨ.ਏ) ਸ਼ਰਾਬ ਬਣਾਉਣ ਲਈ ਵਰਤਿਆ ਜਾਣ ਵਾਲਾ ਕੈਮੀਕਲ ਬਰਾਮਦ ਕੀਤੇ। ਥਾਣਾ ਸੰਭੂ ਵਿਖੇ ਦਰਜ਼ ਕੀਤੇ ਗਏ ਮੁਕੱਦਮੇ ਚ ਜਾਣਕਾਰੀ ਮਿਲੀ ਕਿ ਰੌਇਲ ਸਟੈਗ, ਮਸਤੀ ਮਾਲਟਾ, ਲਾਜਵਾਬ ਸੌੰਫੀਆ ਅਤੇ ਰਸੀਲਾ ਸੰਤਰਾ ਆਦਿ ਤਿਆਰ ਕੀਤੀ ਜਾ ਰਹੀ ਸੀ। ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਖ਼ਬਰ ਲਿਖੇ ਜਾਣ ਤੱਕ ਕਿਸੇ ਕਿਸਮ ਦੀ ਗਿ੍ਰਫਤਾਰੀ ਨਹੀਂ ਹੋਈ।
ਕੈਪਸ਼ਨ:ਨਜ਼ਾਇਜ ਸ਼ਰਾਬ ਦੀ ਫੈਕਟਰੀ ਦੀ ਪਈਆਂ ਸ਼ਰਾਬ ਦੀਆਂ ਖਾਲੀ ਅਤੇ ਭਰੀ ਬੋਤਲਾਂ।