ਪਟਿਆਲਾ ‘ਚ ਸਰਪੰਚ ਦਾ ਸਰੇਆਮ ਕਤਲ

ਪਟਿਆਲਾ, (ਪੰਜਾਬੀ ਸਪੈਕਟ੍ਰਮ ਸਰਵਿਸ):ਜਿਲ੍ਹਾ ਪਟਿਆਲਾ ਦੇ ਪਿੰਡ ਪਸਿਆਣਾ ਦੇ ਸਰਪੰਚ ਦੀ ਮੰਗਲਵਾਰ ਰਾਤ ਨੂੰ ਹੱਤਿਆ ਕਰ ਦਿੱਤੀ ਗਈ। 32 ਸਾਲਾ ਸਰਪੰਚ ਤੇ ਤਲਵਾਰਾਂ ਨਾਲ ਹਮਲਾ ਕਰ ਉਸ ਨੂੰ ਕਤਲ ਕਰ ਦਿੱਤਾ ਗਿਆ। ਜਖਮੀ ਹਾਲਤ ‘ਚ ਸਰਪੰਚ ਨੂੰ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਵੇਖਦੇ ਹੋਏ ਉਸਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪੀਜੀਆਈ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ।ਮਿ੍ਰਤਕ ਭੁਪਿੰਦਰ ਸਿੰਘ, 32 ਪਿੰਡ ਦਾ ਸਰਪੰਚ ਸੀ ਤੇ ਕਾਂਗਰਸੀ ਪਾਰਟੀ ਨਾਲ ਸਬੰਧ ਰੱਖਦਾ ਸੀ।ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਰਪੰਚ ਦਾ ਕਤਲ ਪੈਰੋਲ ਤੇ ਆਏ ਹੋਏ ਦੋ ਕਦੀਆਂ ਨੇ ਕੀਤਾ ਹੈ, ਜੋ ਉਸੇ ਪਿੰਡ ਦੇ ਵਸਨੀਕ ਹਨ। ਪੁਲਿਸ ਮੁਤਾਬਕ ਇਹ ਮਾਮਲਾ ਪੂਰਾਣੀ ਰੰਜਿਸ਼ ਹੋ ਸਕਦਾ ਹੈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।