ਪਹਿਰਾ ਦੇ ਰਹੇ ਪਿਓ-ਪੁੱਤਰ ਦੀ ਕੁੱਟਮਾਰ ਕਰਨ ਤੇ ਇਕਾਂਤਵਾਸ ਕੀਤੇ 2 ਸਕੇ ਭਰਾ ਗਿ੍ਰਫਤਾਰ

ਰਾਜਪੁਰਾ 2 ਮਈ(ਰਾਜਿੰਦਰ ਸਿੰਘ,ਕੰਬੋਜ)-ਥਾਣਾ ਸੰਭੂ ਦੀ ਪੁਲਿਸ ਨੇ ਇਕਾਂਤਵਾਸ ਕੀਤੇ 2 ਸਕੇ ਭਰਾਵਾਂ ਖਿਲਾਫ ਨਾਕਾਬੰਦੀ ਕਰ ਰਹੇ ਪਿੰਡ ਦੇ ਇੱਕ ਵਿਅਕਤੀ ਤੇ ਉਸਦੇ ਲੜਕੇ ਦੀ ਕੁੱਟਮਾਰ ਕਰਨ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਥਾਣਾ ਸੰਭੂ ਪੁਲਿਸ ਕੋਲ ਸੰਮਤ ਸਿੰਘ ਵਾਸੀ ਪਿੰਡ ਮੋਹੀ ਕਲਾਂ ਨੇ ਬਿਆਨ ਦਰਜ਼ ਕਰਵਾਏ ਕਿ ਕੋਰੋਨਾ ਵਾਇਰਸ ਕਰਕੇ ਉਨ੍ਹਾਂ ਵੱਲੋਂ ਪਿੰਡ ਵਿੱਚ ਨਾਕਾਬੰਦੀ ਕਰਕੇ ਪਹਿਰਾ ਦਿੱਤਾ ਜਾ ਰਿਹਾ ਸੀ।ਸ਼ਿੰਦਾ ਸਿੰਘ ਤੇ ਬਖਸ਼ੀਸ਼ ਸਿੰਘ ਜਿਹੜੇ ਕਿ 14 ਦਿਨ੍ਹਾਂ ਦੇ ਲਈ ਘਰ ਵਿੱਚ ਹੀ ਇਕਾਂਤਵਾਸ ਕੀਤੇ ਹੋਏ ਹਨ ਨੂੰ ਜਦੋਂ ਉਹ ਨਾਕਾਬੰਦੀ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਘਰ ਵਿੱਚ ਹੀ ਰਹਿਣ ਦੇ ਲਈ ਕਿਹਾ ਤਾਂ ਉਨ੍ਹਾਂ ਨੇ ਮੇਰੀ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਜਦੋਂ ਮੇਰਾ ਲੜਕਾ ਧਰਮਿੰਦਰ ਸਿੰਘ ਆਇਆ ਤਾਂ ਉਸਦੀ ਵੀ ਕੁੱਟਮਾਰ ਕੀਤੀ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਿਸ ਤੇ ਥਾਣਾ ਸੰਭੂ ਪੁਲਿਸ ਨੇ ਉਕਤ ਦੋਵੇ ਭਰਾਵਾਂ ਖਿਲਾਫ ਘਰ ਤੋਂ ਬਾਹਰ ਨਿੱਕਲ ਕੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਅਤੇ ਹੋਰਨਾਂ ਧਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।