ਵਿਧਾਇਕ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕੀਤਾ ਪੁਲਿਸ ਨੇ ਗਿ੍ਰਫਤਾਰ

ਨਾਜਾਇਜ ਸ਼ਰਾਬ ਫੈਕਟਰੀ ਦੇ ਦੋਸ਼ੀ ਤੇ ਹੋਵੇ ਢੁਕਵੀਂ ਕਾਰਵਾਈ

ਘਨੌਰ  (ਰਜਿੰਦਰ ਸਿੰਘ,ਕੰਬੋਜ) ਪਿਛਲੇ ਦਿਨੀ ਹਲਕਾ ਘਨੌਰ ਵਿੱਚ ਨਾਜਾਇਜ ਤੋਰ ਤੇ ਚੱਲ ਰਹੀ ਸ਼ਰਾਬ ਫੈਕਟਰੀ ਤੇ ਛਾਪਾਮਾਰੀ ਦੌਰਾਨ ਜਿਹੜੇ ਦੋਸ਼ੀ ਫੜੇ ਗਏ ਸੀ, ਉਹਨਾਂ ਤੇ ਹੁਣ ਤੱਕ ਕੋਈ ਵੀ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਸੰਬੰਧ ਵਿਚ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਜਰਨੈਲ ਸਿੰਘ ਮੰਨੂ ਦੀ ਅਗਵਾਈ ਹੇਠ ਘਨੌਰ ਦੀ ਟੀਮ ਵੱਲੋਂ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਰਿਹਾਇਸ਼ ਦਾ ਘਿਰਾਉ ਕੀਤਾ ਜਾਣਾ ਸੀ। ਪਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਦਰਸਨਕਾਰੀਆਂ ਨੂੰ ਪੁਲਿਸ ਨੇ ਬਹਾਦੁਰ ਗੜ ਤੋ ਗਿ੍ਰਫਤਾਰ ਕਰ ਲਿਆ। ਇਸ ਮੋਕੇ ਤੇ ਆਮ ਆਦਮੀ ਪਾਰਟੀ ਹਲਕਾ ਘਨੌਰ ਦੇ ਇਨਚਾਰਜ ਜਰਨੈਲ ਸਿੰਘ ਮੰਨੂ ਨੇ ਕਿਹਾ ਜੇਕਰ ਮਦਨ ਲਾਲ ਜਲਾਲਪੁਰ ਸੱਚੇ ਸਨ ਤਾਂ ਓਹਨਾਂ ਨੂੰ ਹਲਕੇ ਦੇ ਲੋਕਾਂ ਦਾ ਸਾਹਮਣਾ ਕਰਕੇ ਸਾਡੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਸਨ। ਓਹਨਾਂ ਕਿਹਾ ਪੁਲੀਸ ਨੇ ਜੋ ਇੱਕ ਵਰਕਰ ਨੂੰ ਗਿ੍ਰਫਤਾਰ ਕਰ ਕੇ ਸਿਰਫ ਖਾਨਾਪੂਰਤੀ ਕੀਤੀ ਹੈ ਜਦੋਂ ਕਿ ਵੱਡੀਆਂ ਮੱਛੀਆਂ ਅਜੇ ਵੀ ਸਿਆਸੀ ਦਬਾਅ ਕਰਕੇ ਪੁਲਸ ਦੀ ਗਿ੍ਰਫਤ ਤੋਂ ਬਾਹਰ ਹਨ। ਓਹਨਾਂ ਕਿਹਾ ਕਿ ਵਿਰੋਧ ਕਰਨਾ ਹਰ ਨਾਗਰਿਕ ਦਾ ਕਾਨੂੰਨੀ ਅਧਿਕਾਰ ਹੈ ਪਰ ਅੱਜ ਸਾਂਤੀ ਨਾਲ ਵਿਰੋਧ ਦਰਜ ਕਰਵਾ ਰਹੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕਾਂਗਰਸ ਦੀ ਸਰਕਾਰ ਵਲੋਂ ਗਿ੍ਰਫਤਾਰ ਕਰਵਾਉਣਾ ਇਸ ਗੱਲ ਦਾ ਸਬੂਤ ਹੈ ਕਿ ਕਿ ਦੇਸ ਵਿੱਚ ਗੁੰਡਾ ਰਾਜ ਚੱਲ ਰਿਹਾ ਹੈ।ਪਰ ਐਵੇਂ ਆਮ ਲੋਕਾਂ ਦੀ ਆਵਾਜ ਨੂੰ ਦਬਾਇਆ ਨਹੀਂ ਜਾ ਸਕਦਾ। ਓਹਨਾਂ ਕਿਹਾ ਕਿ ਗਿ੍ਰਫਤਾਰ ਕੀਤੇ ਵਿਅਕਤੀ ਦੀ ਫੋਨ ਕਾਲ ਦੀ ਡਿਟੇਲ ਕਢਵਾਈ ਜਾਵੇ ਤਾਂ ਜੋ ਲੋਕਾਂ ਦੇ ਸਾਹਮਣੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਆ ਸਕੇ ਇਸ ਮੌਕੇ ਤੇ ਜਰਨੈਲ ਸਿੰਘ ਮੰਨੂ, ਮੈਡਮ ਨੀਨਾ ਮਿੱਤਲ, ਚੇਤੰਨ ਸਿੰਘ ਜੋੜੇਮਾਜਰਾ,ਗੁਰਜੰਟ ਸਿੰਘ ਮਹਿਦੂਦਾਂ, ਡਾਕਟਰ ਬਲਵੀਰ ਸਿੰਘ, ਬਲਵਿੰਦਰ ਸਿੰਘ ਪੱਪੂ ਝਾੜਵਾ, ਗੁਰਪ੍ਰੀਤ ਸਿੰਘ ਸੰਧੂ ਨਰੜੂ,ਜੱਸੀ ਸੋਹੀਆਂ, ਹਰਚੰਦ ਸਿੰਘ, ਇੰਦਰਜੀਤ ਸਿੰਘ ਸੰਧੂ,ਦੇਵ ਮਾਨ, ਬਲਕਾਰ ਸਿੰਘ ਗੱਜੂ ਮਾਜਰਾ, ਗੁਲਜਾਰ ਸਿੰਘ ਖਾਲਸਾ, ਅਤੇ ਹੋਰ ਵੀ ਪਾਰਟੀ ਵਰਕਰ ਮੋਜੂਦ ਸਨ।