18 ਸਾਲਾ ਪਰਵਾਸੀ ਮਜ਼ਦੂਰ ਨੇ ਕੀਤੀ ਆਤਮਹੱਤਿਆ

ਘਨੌਰ, ( ਅਭਿਸੇਕ ਸੂਦ) ਅਨਾਜ ਮੰਡੀ ਘਨੌਰ ਚ ਨਿਹਾਲ ਚੰਦ ਆੜ੍ਹਤੀ ਦੇ ਦਫ਼ਤਰ ਦੇ ਉਪਰ ਬਣੇ ਕਮਰਿਆਂ ਚ ਪਰਵਾਸੀ ਮਜ਼ਦੂਰ ਰੈਹ ਰਹੇ ਸਨ। ਇਨ੍ਹਾਂ ਵਿਚੋਂ ਗੋਬਿੰਦ (18) ਪੁੱਤਰ ਰਾਜ ਬਲ਼ੀ ਵਾਸੀ ਜਿਲਾ ਫਤਿਹਪੁਰ ਉੱਤਰ ਪ੍ਰਦੇਸ਼ ਦਾ ਸੀ। ਸਬ ਇੰਸਪੈਕਟਰ ਸੁਖਵਿੰਦਰ ਸਿੰਘ ਥਾਣਾ ਮੁਖੀ ਘਨੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਬਲ਼ੀ ਨੇ ਆਪਣੇ ਬਿਆਨਾਂ ਚ ਦਰਜ਼ ਕਰਵਾਇਆ ਕਿ ਉਸਦਾ ਮਿ੍ਰਤਿਕ ਲੜਕਾ ਦਿਮਾਗੀ ਤੌਰ ਤੇ ਪ੍ਰੇਸ਼ਨ ਰਹਿੰਦਾ ਸੀ ਅਤੇ ਬੀਤੀ ਰਾਤ ਉਸਨੇ ਫਾਹਾ ਲੈਕੇ ਆਤਮਹੱਤਿਆ ਕਰ ਲਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਧਾਰਾ174 ਤਹਿਤ ਦਰਜ਼ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਉਪਰੰਤ ਮਿ੍ਰਤਿਕ ਦੇਹ ਵਾਰਸ਼ਾ ਦੇ ਹਵਾਲੇ ਕਰ ਦਿੱਤੀ ਜਾਵੇਗੀ।