ਕਾਰਬਾਈਨ ਸਾਫ ਕਰਦੇ ਸਮੇਂ ਅਚਾਨਕ ਗੋਲੀ ਚੱਲਣ ਨਾਲ ਥਾਣੇਦਾਰ ਦੀ ਮੌਤ

ਲਹਿਰਾਗਾਗਾ, (ਪੰਜਾਬੀ ਸਪੈਕਟ੍ਰਮ ਸਰਵਿਸ) – ਨੇੜਲੇ ਪਿੰਡ ਸੇਖੂਵਾਸ ਦੇ ਰਹਿਣ ਵਾਲੇ ਸਹਾਇਕ ਥਾਣੇਦਾਰ ਕਿ੍ਰਸਨ ਦੇਵ ਸਿੰਘ 49 ਸਾਲ ਜੋ ਕਰੋਨਾ ਵਾਇਰਸ ਕਾਰਨ ਲੱਗੇ ਨਾਕਿਆਂ ਦੌਰਾਨ ਪਿੰਡ ਕੜੈਲ ਦੇ ਨਾਕੇ ਤੇ ਡਿਊਟੀ ਦੇ ਰਿਹਾ ਸੀ।ਅੱਜ ਸਵੇਰੇ ਆਪਣੀ ਸਰਵਿਸ ਕਾਰਬਾਈਨ ਚੈੱਕ ਕਰਦੇ ਸਮੇਂ ਅਚਾਨਕ ਗੋਲੀ ਚੱਲਣ ਕਾਰਨ ਪਈ ਜੋ ਉਨ੍ਹਾਂ ਦੀ ਤੁਰੰਤ ਹੀ ਮੌਤ ਹੋ ਗਈ। ਮਿ੍ਰਤਕ ਆਪਣੇ ਪਿੱਛੇ ਦੋ ਪੁੱਤਰ ਅਤੇ ਪਤਨੀ ਛੱਡ ਗਏ ਹਨ। ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਮਿ੍ਰਤਕ ਦੇ ਭਰਾ ਲਛਮਣ ਸਿੰਘ ਦੇ ਬਿਆਨਾਂ ਮੁਤਾਬਕ 174 ਦੀ ਕਾਰਵਾਈ ਕਰਦਿਆਂ ਲਾਸ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।