ਗਾਇਕ ਸਿੱਧੂ ਮੂਸੇਵਾਲਾ ਸਮੇਤ 9 ਵਿਰੁੱਧ ਮੁਕੱਦਮਾ ਦਰਜ,ਮਾਮਲਾ ਵੀਡੀਓ ਵਾਇਰਲ ਹੋਣ ਦਾ

ਧਨੌਲਾ, 4 ਮਈ (ਪੰਜਾਬੀ ਸਪੈਕਟ੍ਰਮ ਸਰਵਿਸ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਇੰਦਰ ਗਰੇਵਾਲ, ਜੰਗ ਸ਼ੇਰ ਸਿੰਘ ਵਾਸੀ ਪਟਿਆਲਾ, ਕਰਮ ਸਿੰਘ ਲਹਿਲ ਅਤੇ 5 ਪੁਲਿਸ ਮੁਲਾਜ਼ਮਾਂ ਵਿਰੁੱਧ, ਵਾਇਰਲ ਹੋਈ ਵੀਡੀਓ ਦੇ ਆਧਾਰ ‘ਤੇ ਥਾਣਾ ਧਨੌਲਾ ਵਿਖੇ ਧਾਰਾ 188 ਆਈ.ਪੀ.ਸੀ. ਅਤੇ 51 ਡਿਜਾਸਟਰ ਮੈਨੇਜਮੈਂਟ ਐਕਟ 2005 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਮੇਜਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਬਾਰਡਰ ਦੇ ਨਜ਼ਦੀਕ ਫਾਇਰਿੰਗ ਕਰ ਕੇ ਵੀਡੀਓ ਵਾਇਰਲ ਕੀਤੀ ਗਈ ਸੀ।