ਗਾਇਕ ਸਿੱਧੂ ਮੂਸੇ ਵਾਲਾ ਮਾਮਲੇ ‘ਚ ਪੁਲਿਸ ਵੱਲੋਂ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਜੁਰਮ ‘ਚ ਵਾਧਾ

ਬਰਨਾਲਾ, 18 ਮਈ (ਪੰਜਾਬੀ ਸਪੈਕਟ੍ਰਮ ਸਰਵਿਸ)- ਲੰਘੀ 4 ਮਈ ਨੂੰ ਜ਼ਿਲ੍ਹਾ ਬਰਨਾਲਾ ਦੇ ਥਾਣਾ ਧਨੌਲਾ ਵਿਖੇ ਗਾਇਕ ਸਿੱਧੂ ਮੂਸੇ ਵਾਲਾ ਵੱਲੋਂ ਪਿੰਡ ਬਡਬਰ ‘ਚ ਆਪਣੇ ਸਾਥੀਆਂ ਸਮੇਤ ਏ.ਕੇ-47 ਰਾਈਫ਼ਲ ਚੋਣ ਨੂੰ ਲੈ ਕੇ ਭਾਵੇਂ ਉਸ ਸਮੇਂ ਕੁੱਝ ਪੁਲਿਸ ਕਰਮੀਆਂ ਸਮੇਤ ਕਰਫ਼ਿਊ ਦੀ ਉਲੰਘਣਾ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ ਪਰ ਆਰਮਜ਼ ਐਕਟ ਦੀ ਧਾਰਾ ਪਰਚੇ ‘ਚ ਸ਼ਾਮਲ ਨਾ ਕਰਨ ਕਰਕੇ ਕੁੱਝ ਵਕੀਲਾਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪੀ.ਆਈ.ਐੱਲ ਦਾਇਰ ਕੀਤੀ ਗਈ ਸੀ। ਜਿਸ ਦੀ ਅੱਜ ਸੁਣਵਾਈ ਸੀ। ਇਸ ਸੁਣਵਾਈ ਦੌਰਾਨ ਪਟਿਆਲਾ ਰੇਂਜ ਦੇ ਆਈ.ਜੀ ਜਤਿੰਦਰ ਸਿੰਘ ਔਲਖ ਨੇ ਕਿਹਾ ਹੈ ਕਿ ਸਿੱਧੂ ਮੂਸੇ ਵਾਲਾ ਖ਼ਿਲਾਫ਼ ਆਰਮਜ਼ ਐਕਟ ਦੀਆਂ ਧਰਾਵਾਂ ਤਹਿਤ ਜੁਰਮ ਵਿਚ ਵਾਧਾ ਕਰ ਦਿੱਤਾ ਗਿਆ ਹੈ।