ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਪੁਸ਼ਪਿੰਦਰ ਗੁਰੂ ਨੇ ਕੀਤਾ ਪੁਲਿਸ ਅਧਿਕਾਰੀਆਂ ਦਾ ਸਨਮਾਨ

ਲਹਿਰਾਗਾਗਾ – ਵਿਸ਼ਵ ਪੱਧਰ ਤੇ ਫੈਲ ਚੁੱਕੀ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਅੰਦਰ 22 ਮਾਰਚ ਤੋਂ ਲੱਗੇ ਕਰਫਿਊ ਦੌਰਾਨ ਡਾਕਟਰ, ਪੈਰਾ ਮੈਡੀਕਲ ਸਟਾਫ, ਪੰਜਾਬ ਪੁਲਿਸ ਅਤੇ ਸਫਾਈ ਸੇਵਕ ਆਦਿ ਪੰਜਾਬ ਵਾਸੀਆਂ ਦੀ ਸਿਹਤ ਸੁਰੱਖਿਆ ਅਤੇ ਰੱਖਿਆ ਲਈ ਆਪਣੀ ਜਾਨ ਜੋਖਮ ਵਿੱਚ ਪਾ ਕੇ ਦਿਨ ਰਾਤ ਸਖਤ ਡਿਊਟੀ ਨਿਭਾਅ ਰਹੇ ਹਨ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਪੁਸ਼ਪਿੰਦਰ ਗੁਰੂ ਨੇ ਦੱਸਿਆ ਕਿ ਪੰਜਾਬ ਵਾਸੀਆਂ ਨੂੰ ਕਰੋਨਾ ਵਾਇਰਸ ਦੀ ਨਾਮੁਰਾਦ ਬਿਮਾਰੀ ਤੋਂ ਬਚਾਉਣ ਲਈ ਸਖਤ ਡਿਊਟੀ ਕਰ ਰਹੇ ਇਨ੍ਹਾਂ ਮਹਾਨ ਯੋਧਿਆਂ ਨੂੰ ਸਤਿਕਾਰ ਦੇਣ ਅਤੇ ਹੌਸਲਾ ਅਫਜਾਈ ਕਰਨ ਲਈ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ ਵਰਿੰਦਰ ਸਿੰਘ ਢਿੱਲੋਂ ਅਤੇ ਇੰਚਾਰਜ ਬੰਟੀ ਸੈੱਲ਼ਕੇ ਵੱਲੋਂ ਦਿੱਤੇ ਗਏ ਪ੍ਰੋਗਰਾਮ ਦੇ ਅਨੁਸਾਰ ਸੂਬੇ ਅੰਦਰ ਮੂਹਰਲੀ ਕਤਾਰ ਵਿੱਚ ਕੰਮ ਕਰਦੇ ਪੰਜਾਬ ਪੁਲਸ ਦੇ ਅਧਿਕਾਰੀਆਂ ਦਾ ਯੂਥ ਕਾਂਗਰਸ ਵੱਲੋਂ ਸਨਮਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਸੂਬੇ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਇਨ੍ਹਾਂ ਜਾਂਬਾਜ਼ ਅਫਸਰਾਂ ਲਈ ਆਪਣੇ ਲੈਟਰ ਹੈੱਡ ਤੇ ਪ੍ਰਸ਼ੰਸਾ ਪੱਤਰ ਜਾਰੀ ਕਰਦਿਆਂ ਯੂਥ ਕਾਂਗਰਸ ਦੇ ਸਾਥੀਆਂ ਨੂੰ ਉਨਾਂ ਅਫ਼ਸਰ ਸਾਹਿਬਾਨਾਂ ਦਾ ਮਿਲ ਕੇ ਮਾਣ ਸਤਿਕਾਰ ਅਤੇ ਹੌਸਲਾ ਅਫਜ਼ਾਈ ਕਰਨ ਅਤੇ ਪ੍ਰਸ਼ੰਸਾ ਪੱਤਰ ਦੀ ਕਾਪੀ ਇਨ੍ਹਾਂ ਅਫ਼ਸਰਾਂ ਤੱਕ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਗਏ ਹਨ । ਇਸੇ ਪ੍ਰੋਗਰਾਮ ਤਹਿਤ ਅੱਜ ਐਸ ਐਚ ਓ ਲਹਿਰਾ ਸੁਰਿੰਦਰ ਕੁਮਾਰ ਭੱਲਾ ,ਐੱਸ ਐੱਚ ਓ ਦਿੜ੍ਹਬਾ ਇੰਸਪੈਕਟਰ ਸੁਖਦੀਪ ਸਿੰਘ, ਐੱਸ ਐੱਚ ਓ ਛਾਜਲੀ ਸ ਜੋਗਿੰਦਰ ਸਿੰਘ,ਇੰਚਾਰਜ ਚੌਕੀ ਕੌਹਰੀਆਂ ਸ ਗੁਰਦੇਵ ਸਿੰਘ ,ਸਹਾਇਕ ਸਬ ਇੰਸਪੈਕਟਰ ਸੱਤ ਪ੍ਰਕਾਸ਼ ਜੀ ਤੋਂ ਇਲਾਵਾ ਪੰਜਾਬ ਪੁਲਿਸ ਦੇ ਹੋਰ ਕਾਫੀ ਅਫਸਰ ਸਾਹਿਬਾਨਾਂ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਯੂਥ ਕਾਂਗਰਸ ਦਿੜ੍ਹਬਾ ਦੇ ਪ੍ਰਧਾਨ ਸ਼ੇਰਵਿੰਦਰ ਸਿੰਘ ਰਵੀ ਡਸਕਾ,ਸੈਕਟਰੀ ਜ਼ਿਲ੍ਹਾ ਯੂਥ ਕਾਂਗਰਸ ਬਲਕਾਰ ਸਿੰਘ ਨਿੱਕਾ ਕੈਂਪਰ ,ਸੈਕਟਰੀ ਜ਼ਿਲ੍ਹਾ ਯੂਥ ਕਾਂਗਰਸ ਸੰਦੀਪ ਸਿੰਘ ਖੋਖਰ ਹਾਜ਼ਰ ਸਨ ।
ਫੋਟੋ ਕੈਪਸ਼ਨ – ਥਾਣਾ ਲਹਿਰਾ ਵਿਖੇ ਇੰਚਾਰਜ ਸੁਰਿੰਦਰ ਕੁਮਾਰ ਭੱਲਾ ਅਤੇ ਹੋਰ ਸਟਾਫ ਦਾ ਸਨਮਾਨ ਕਰਦੇ ਹੋਏ ਐਡਵੋਕੇਟ ਪੁਸ਼ਪਿੰਦਰ ਗੁਰੂ ਅਤੇ ਹੋਰ ।