ਲੌਂਗੋਵਾਲ ਵਿਖੇ ਪੁਸਪਿੰਦਰ ਕਰਿਆਨਾ ਸਟੋਰ ਨੂੰ ਲੱਗੀ ਅੱਗ ਲੱਖਾ ਦਾ ਹੋਇਆ ਨੁਕਸਾਨ 

ਲੌਂਗੋਵਾਲ , (ਪੰਜਾਬੀ ਸਪੈਕਟ੍ਰਮ ਸਰਵਿਸ) -ਬੱਸ ਸਟੈਂਡ ਰੋਡ ਲੌਂਗੋਵਾਲ ਵਿਖੇ ਕੱਲ੍ਹ ਸ਼ਾਮ ਨੂੰ 9 ਵਜੇ ਦੇ ਲਗਭਗ ਤੇ ਪੁਸਪਿੰਦਰ ਕਰਿਆਨਾ ਸਟੋਰ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ ਜਿਉਂ ਹੀ ਖਬਰ ਲੋਕਾਂ ਅਤੇ ਪੁਸ਼ਪਿੰਦਰ ਕਰਨਾ ਸਟੋਰ ਦੇ ਮਾਲਕ ਨੂੰ ਲੱਗੀ ਤਾਂ ਅੱਡੇ ਉੱਤੇ ਸੈਂਕੜੇ ਲੋਕਾਂ ਦਾ ਘੱਟ ਹੋ ਗਿਆ । ਲੋਕਾਂ ਨੇ ਆਪਸ ਵਿੱਚ ਮਿਲ ਕੇ ਅਤੇ ਨਾਲ ਲੱਗਦੀ ਪੈਲਸ ਦੇ ਵਿੱਚੋਂ ਅੱਗ ਬੁਝਾਉਣ ਵਾਲੇ ਯੰਤਰ  ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ । ਪੁਸ਼ਪਿੰਦਰ ਕਰਿਆਨਾ ਸਟੋਰ ਦੇ ਮਾਲਕ ਰਾਕੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਰਾਤ ਨੂੰ ਕਰੀਬ 8.30 ਵਜੇ ਦੁਕਾਨ ਬੰਦ ਕਰਕੇ ਘਰ ਚਲੇ ਗਏ ਤਾਂ 15-20 ਮਿੰਟ ਪਿੱਛੋਂ ਕਿਸੇ ਨੇ ਫੋਨ ਕੀਤਾ ਕਿ ਤੁਹਾਡੀ ਦੁਕਾਨ ਨੂੰ ਅੱਗ ਲੱਗ ਗਈ ਹੈ , ਅਸੀਂ ਜਦੋਂ ਆ ਕੇ ਸ਼ਟਰ ਚੁੱਕ ਕੇ ਦੇਖਿਆ ਤਾਂ ਅੱਗ ਨੇ ਬਹੁਤ ਜ਼ਿਆਦਾ ਲੱਗੀ ਹੋਈ ਸੀ। ਅਸੀਂ ਲੋਕਾਂ ਦੀ ਮਦਦ ਅਤੇ ਨਾਲ ਦੀ ਦੁਕਾਨ ਤੇ ਲੱਗੇ ਪਾਰਟੀ ਪੈਲੇਸ ਫਾਇਰ ਸੇਫਟੀ ਸਿਸਟਮ ਦੀ ਮਦਦ ਨਾਲ ਬੜੀ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾਇਆ । ਅੱਗ ਲਗਣ ਨਾਲ ਮੇਰਾ ਤਕਰੀਬਨ 9-10 ਲੱਖ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ । ਉਨ੍ਹਾਂ ਦੱਸਿਆ ਕਿ ਅੱਗ ਦੇ ਲੱਗਣ ਦੇ ਕਾਰਨਾਂ ਦਾ ਅਜੇ ਕੋਈ ਪਤਾ ਨਹੀਂ ਲੱਗ ਸਕਿਆ । ਮੈਂ ਇਹ ਸਾਮਾਨ ਪੰਜਾਬ ਨੈਸਨਲ ਬੈਂਕ ਤੋਂ ਲਿਮਟਿਡ ਲੈ ਕੇ ਦੁਕਾਨ ਵਿੱਚ ਪਾਇਆ ਸੀ ।