ਕੁਪਵਾੜਾ ਵਿੱਚ ਆਈਈਡੀ ਬਰਾਮਦ; ਵੱਡੀ ਅਤਿਵਾਦੀ ਸਾਜਿਸ਼ ਨਾਕਾਮ

ਜੰਮੂ,(ਪੰਜਾਬੀ ਸਪੈਕਟ੍ਰਮ ਸਰਵਿਸ) ਸੁਰੱਖਿਆ ਬਲਾਂ ਨੇ ਕੁਪਵਾੜਾ ਜਿਲ੍ਹੇ ਵਿੱਚ ਇਕ ਆਈਈਡੀ ਬਰਾਮਦ ਕਰਕੇ ਵੱਡੀ ਦਹਿਸ਼ਤੀ ਕਾਰਵਾਈ ਨੂੰ ਨਾਕਾਮ ਕਰ ਦਿੱਤਾ ਹੈ। ਇਹ ਆਈਈਡੀ ਫੌਜੀ ਦਸਤੇ ਨੂੰ ਨਿਸ਼ਾਨਾ ਬਣਾਉਣ ਲਈ ਲਗਾਈ ਗਈ ਸੀ , ਜਿਸ ਨੂੰ ਨਕਾਰਾ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸੋਪੋਰ-ਕੁਪਵਾੜਾ ਹਾਈਵੇਅ ’ਤੇ ਕਈ ਘੰਟੇ ਵਾਹਨਾਂ ਦੀ ਆਵਾਜਾਈ ਬੰਦ ਰੱਖੀ ਗਈ। ਜਾਣਕਾਰੀ ਅਨੁਸਾਰ ਅਤਿਵਾਦੀਆਂ ਨੇ ਇਹ ਆਈਈਡੀ ਸੋਪੋਰ-ਕੁਪਵਾੜਾ ਵਿਚਾਲੇ ਇਕ ਪੁਲ ਹੇਠਾਂ ਲਗਾਈ ਸੀ। ਸੀਆਰਪੀਐਫ ਅਤੇ ਫੌਜ ਦੀ ਸੜਕ ਖੋਲ੍ਹਣ ਵਾਲੀ ਪਾਰਟੀ ਜਦੋਂ ਉਥੋਂ ਲੰਘੀ ਤਾਂ ਉਸ ਨੂੰ ਇਸ ਦਾ ਪਤਾ ਚਲਿਆ। ਕੁਪਵਾੜਾ ਦੇ ਐਸਐਸਪੀ ਨੇ ਦੱਸਿਆ ਕਿ ਸੋਪੋਰ-ਕੁਪਵਾੜਾ ਰੋਡ ਮਾਰਗ ਤੋਂ ਰੋਜਾਨਾ ਫੌਜੀ ਵਾਹਨ ਲੰਘਦੇ ਹਨ।