ਖੁਦ ਨੂੰ ਏ.ਐਸ.ਆਈ ਦੱਸ ਕੋਵਿਡ -19 ਦੇ ਚਲਾਨ ਕਰਨ ਵਾਲੀ ਔਰਤ ਚੜ੍ਹੀ ਪੁਲਿਸ ਅੜਿਕੇ

ਦਿੱਲੀ, (ਪੰਜਾਬੀ ਸਪੈਕਟ੍ਰਮ ਸਰਵਿਸ) ਦਿੱਲੀ ਪੁਲਿਸ ਨੇ ਵੀਰਵਾਰ ਨੂੰ ਇਕ ਔਰਤ ਨੂੰ ਗਿ੍ਰਫਤਾਰ ਕੀਤਾ ਹੈ ਜੋ  ਆਪਣੇ ਆਪ ਨੂੰ ਦਿੱਲੀ ਪੁਲਿਸ ਦੀ ਸਹਾਇਕ ਸਬ-ਇੰਸਪੈਕਟਰ (ਏਐਸਆਈ) ਹੋਣ ਦਾ ਦਾਅਵਾ ਕਰਦੀ ਸੀ ਅਤੇ ਕੋਵਿਡ -19 ਦਾ ਚਲਾਨ ਵਸੂਲੀ ਕਰਦੀ ਸੀ।ਪੁਲਿਸ ਨੇ ਔਰਤ ਨੂੰ ਗਿ੍ਰਫਤਾਰ ਕਰਕੇ ਉਸਦੇ ਖਿਲਾਫ ਕੇਸ ਦਰਜ ਕੀਤਾ ਹੈ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਔਰਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਤੋਂ ਇਹ ਜਾਣਨ ਦੀ ਕੋਸਸਿ ਕੀਤੀ ਜਾ ਰਹੀ ਹੈ ਕਿ ਕੀ ਉਹ ਇਕੱਲਾ ਇਹ ਕੰਮ ਕਰਦਾ ਸੀ ਜਾਂ ਉਸ ਵਰਗੇ ਹੋਰ ਵੀ ਹਨ।