ਭਾਰੀ ਬਾਰਿਸ਼ ਨਾਲ ਮੁੰਬਈ ‘ਚ ਹੜ੍ਹ ਵਰਗੀ ਸਥਿਤੀ, ਪਾਣੀ ਕਾਰਣ ਥਾਂ-ਥਾਂ ਫਸੇ ਲੋਕ

ਨਵੀਂ ਦਿੱਲੀ, (ਪੰਜਾਬੀ ਸਪੈਕਟ੍ਰਮ ਸਰਵਿਸ) :ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ‘ਚ ਬਾਰਿਸ਼ ਦੇ ਕਾਰਨ ਬੁਰਾ ਹਾਲ। ਬੁੱਧਵਾਰ ਨੂੰ ਲਗਾਤਾਰ ਬਾਰਿਸ਼ ਹੋਣ ਦੇ ਕਾਰਨ ਸ਼ਹਿਰ ਦੇ ਕਈ ਹਿੱਸਿਆਂ ‘ਚ ਪਾਣੀ ਭਰ ਗਿਆ ਹੈ, ਯਾਤਰਾ ਠੱਪ ਹੋ ਗਈ ਹੈ, ਲੋਕ ਜਿੱਥੇ ਹੀ ਸੀ ਉੱਥੇ ਹੀ ਫਸ ਗਏ। ਹਾਲਾਤ ਇਹ ਹਨ ਕਿ ਸਿਰਫ਼ 12 ਘੰਟਿਆਂ ‘ਚ ਹੀ ਮੁੰਬਈ ਦੇ ਕੋਲਾਬਾ ਇਲਾਕੇ ‘ਚ ਏਨੀ ਬਾਰਿਸ਼ ਹੋ ਗਈ ਏਨੀ ਕਦੀ 46 ਸਾਲ ‘ਚ ਨਹੀਂ ਹੋਈ ਸੀ। ਮੌਸਮ ਵਿਭਾਗ ਤੇ ਬੀਐੱਮਸੀ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਕਿਉਂਕਿ ਹਾਲਾਤ ਪੂਰੇ ਸ਼ਹਿਰ ‘ਚ ਖ਼ਰਾਬ ਹਨ ਤੇ ਕੋਈ ਵੀ ਕਿੱਤੇ ਵੀ ਫਸ ਸਕਦੇ ਹਨ।
ਮੁੰਬਈ ‘ਚ ਤੇਜ਼ ਬਾਰਿਸ਼ ਹੋਣ ਦੇ ਕਾਰਨ ਟ੍ਰੇਨ ‘ਚ ਵੀ ਪਾਣੀ ਭਰ ਗਿਆ, ਜਿਸ ਦੇ ਕਾਰਨ ਦੋ ਲੋਕਲ ਟਰੇਨਾਂ ਫਸ ਗਈਆਂ। ਜਿਸ ਦੇ ਬਾਅਦ ਐੱਨਡੀਆਰਐੱਫ ਦੀਆਂ ਟੀਮਾਂ ਨੇ ਇਨ੍ਹਾਂ ਟਰੇਨਾਂ ‘ਚ 290 ਲੋਕਾਂ ਦਾ ਰੇਸਕਊ ਕੀਤਾ।ਮੌਸਮ ਵਿਭਾਗ ਦੇ ਅਨੁਸਾਰ ਮੁੰਬਈ-ਥਾਣੇ-ਪਾਲਘਰ ਵਰਗੇ ਇਲਾਕਿਆਂ ‘ਚ ਰਿਕਾਰਡ ਤੇਜ਼ ਬਾਰਿਸ਼ ਹੋਈ ਹੈ। 12 ਘੰਟਿਆਂ ਦੌਰਾਨ ਮੁੰਬਈ ‘ਚ 215.8 ਤਕ ਬਾਰਿਸ਼ ਹੋ ਗਈ ਸੀ, ਜਦਕਿ ਹਵਾ ਦੀ ਰਫ਼ਤਾਰ ਵੀ 100 ਕਿਮੀ ਪ੍ਰਤੀ ਘੰਟਿਆਂ ਤੋਂ ਜ਼ਿਆਦਾ ਰਹੀ। ਇਹੀ ਕਾਰਨ ਕਿ ਕੋਈ ਥਾਂ, ਪੇੜ-ਪੌਦੇ ਟੁੱਟੇ ਹੋਏ ਹਨ ਤੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ।