ਭਾਰੀ ਮੀਂਹ ਨਾਲ ਖਿਸਕੀ ਜਮੀਨ, 12 ਲੋਕਾਂ ਦੀ ਮੌਤ, 80 ਦੇ ਕਰੀਬ ਮਲਬੇ ਹੇਠ

ਕੇਰਲ, (ਪੰਜਾਬੀ ਸਪੈਕਟ੍ਰਮ ਸਰਵਿਸ): ਇਦਕੀ ਜਿਲ੍ਹੇ ਦੇ ਰਾਜਮਾਲਾ ‘ਚ ਭਾਰੀ ਮੀਂਹ ਤੇ ਤੁਫਾਨ ਨਾਲ ਸ਼ੁਕਰਵਾਰ ਸੇਵੇਰ ਜਮੀਨ ਖਿਸਕ ਗਈ ਜਿਸ ਨਾਲ 12 ਲੋਕਾਂ ਦੀ ਮੌਤ ਹੋ ਗਈ। ਇਸ ਕਾਰਨ ਮਨਾਰ ਕੋਲ ਇੱਕ ਚਾਹ ਬਾਗ ‘ਚ ਕੰਮ ਕਰਨ ਵਾਲੇ ਤਕਰੀਬਨ 80 ਮਜਦੂਰ ਵੀ ਫਸੇ ਹੋਏ ਹਨ। ਜਾਣਕਾਰੀ ਮੁਤਾਬਕ ਭਾਰੀ ਬਾਰਸ਼ ਨਾਲ ਰਸਤਾ ਵੀ ਟੁੱਟ ਚੁੱਕਾ ਹੈ ਤੇ ਰਾਹਤ ਕਾਰਜ ‘ਚ ਵੀ ਪ੍ਰੇਸ਼ਾਨੀ ਹੋ ਰਹੀ ਹੈ। ਭਾਰੀ ਮੀਂਹ ਕਾਰਨ ਬਿਜਲੀ ਵੀ ਕੱਟ ਚੁੱਕੀ ਹੈ ਜਿਸ ਕਾਰਨ ਇਲਾਕੇ ਦਾ ਸੰਚਾਰ ਬੂਰੀ ਤਰ੍ਹਾਂ ਠੱਪ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਘੱਟੋ-ਘੱਟ 80 ਲੋਕਾਂ ਦੇ ਫਸੇ ਹੋਣ ਦੀ ਅਸ਼ੰਕਾ ਹੈ। ਜਮੀਨ ਖਿਸਕਣ ਕਾਰਨ ਕਰੀਬ 10 ਮਜਦੂਰਾਂ ਦੇ ਘਰ ਉਥੇ ਢਹਿ ਗਏ ਹਨ।ਅਧਿਕਾਰੀਆਂ ਮੁਤਾਬਕ ਇਸ ਇਲਾਕੇ ਨੂੰ ਜੋੜਣ ਵਾਲਾ ਪੁਲ ਵੀ ਭਾਰੀ ਮੀਂਹ ਕਾਰਨ ਸ਼ੁਕਰਵਾਰ ਨੂੰ ਟੁੱਟ ਗਿਆ ਜਿਸ ਕਾਰਨ ਘਾਟਨ ਸਥਾਨ ਤੇ ਪਹੁੰਚਣ ‘ਚ ਤੰਗੀ ਆ ਰਹੀ ਹੈ। ਉੱਥੇ ਹੀ ਮੌਸਮ ਵਿਭਾਗ ਨੇ ਪੂਰੇ ਇਲਾਕੇ ਨੂੰ ਰੈੱਡ ਅਲਰਟ ਤੇ ਰੱਖਿਆ ਹੈ।