ਮੋਦੀ ਦੀ ਨਿੱਜੀ ਵੈੱਬਸਾਈਟ ਨਾਲ ਜੁੜਿਆ ਅਕਾਊਂਟ ਹੈਕ: ਟਵਿਟਰ

ਨਵੀਂ ਦਿੱਲੀ, (ਪੰਜਾਬੀ ਸਪੈਕਟ੍ਰਮ ਸਰਵਿਸ):  ਟਵਿੱਟਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੱਜੀ ਵੈੱਬਸਾਈਟ ਨਾਲ ਜੁੜਿਆ ਅਕਾਊਂਟ ਹੈਕ ਕਰ ਦਿੱਤਾ ਗਿਆ ਸੀ, ਜਿਸ ਨੂੰ ਬਾਅਦ ਵਿਚ ਠੀਕ ਕਰ ਦਿੱਤਾ ਗਿਆ। ਟਵਿੱਟਰ ਦੇ ਬੁਲਾਰੇ ਨੇ ਈਮੇਲ ਰਾਹੀਂ ਦਿੱਤੇ ਬਿਆਨ ਵਿੱਚ ਕਿਹਾ, “ਅਸੀਂ ਇਸ ਗਤੀਵਿਧੀ ਤੋਂ ਜਾਣੂ ਹਾਂ ਅਤੇ ਅਸੀਂ ਹੈਕ ਕੀਤੇ ਖਾਤੇ ਨੂੰ ਸੁਰੱਖਿਅਤ ਕਰਨ ਲਈ ਕਦਮ ਚੁੱਕੇ ਹਨ। ਅਸੀਂ ਸਥਿਤੀ ਦੀ ਸਰਗਰਮੀ ਨਾਲ ਜਾਂਚ ਕਰ ਰਹੇ ਹਾਂ। ਇਸ ਸਮੇਂ ਸਾਨੂੰ ਕਿਸੇ ਹੋਰ ਖਾਤੇ ਦੇ ਪ੍ਰਭਾਵਿਤ ਹੋਣ ਬਾਰੇ ਪਤਾ ਨਹੀਂ ਹੈ। ਆਪਣਾ ਅਕਾਊਂਟ ਸੁਰੱਖਿਅਤ ਰੱਖਣ ਲਈ ਤੁਸ਼ੀ ਜਰੂਰੀ ਜਾਣਕਾਰੀ ਦੇਖ ਸਕਦੇ ਹੋ।” ਹੈਕ ਕੀਤੇ ਖਾਤੇ ਦੇ 25 ਲੱਖ ਫਾਲੋਅਰਜ ਹਨ। ਰਿਪੋਰਟਾਂ ਅਨੁਸਾਰ ਪ੍ਰਧਾਨ ਮੰਤਰੀ ਦੀ ਨਿੱਜੀ ਵੈੱਬਸਾਈਟ ਦੇ ਟਵਿੱਟਰ ਅਕਾਉਂਟ ਨੂੰ ਹੈਕ ਕਰਨ ਬਾਅਦ ਸਾਈਬਰ ਅਪਰਾਧੀ ਨੇ ਕਿ੍ਰਪਟੋ ਕਰੰਸੀ ਦੀ ਵਰਤੋਂ ਕਰਦਿਆਂ ਕੋਵਿਡ -19 ਲਈ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ ਦਾਨ ਕਰਨ ਦੀ ਬੇਨਤੀ ਸਬੰਧੀ ਪੋਸਟ ਪਾਈ ਸੀ।