ਰਿਆ ਚੱਕਰਵਤੀ ਤੇ ਸ਼ੌਵਿਕ ਦੀ ਨਿਆਇਕ ਹਿਰਾਸਤ 20 ਤੱਕ ਵਧੀ    

ਰਿਆ ਚੱਕਰਵਤੀ ਤੇ ਸ਼ੌਵਿਕ ਦੀ ਨਿਆਇਕ ਹਿਰਾਸਤ 20 ਤੱਕ ਵਧੀ

ਮੁੰਬਈ, (ਪੰਜਾਬੀ ਸਪੈਕਟ੍ਰਮ ਸਰਵਿਸ): ਡਰੱਗਜ ਮਾਮਲੇ ‘ਚ ਅਦਾਕਾਰਾ ਰਿਆ ਚਕ੍ਰਵਰਤੀ ਤੇ ਉਸਦੇ ਭਰਾ ਸ਼ੋਵਿਕ ਚਕ੍ਰਵਰਤੀ ਦੀ ਨਿਆਇਕ ਹਿਰਾਸਤ 6 ਅਕਤੂਬਰ ਤੱਕ ਵਧਾ ਦਿਤੀ ਗਈ ਹੈ। ਇਨ੍ਹਾਂ ਦੋਵਾਂ ਸਮੇਤ ਕੁਲ 6 ਲੋਕਾ ਦੀ ਜ਼ਮਾਨਤ ਪਟੀਸ਼ਨ ਨੂੰ ਬੰਬੇ ਹਾਈਕੋਰਟ ਨੇ ਰੱਦ ਕਰ ਦਿੱਤਾ ਹੈ , ਤੇ 20 ਅਕਤੂਬਰ ਤੱਕ ਇਨ੍ਹਾਂ ਨੂੰ ਨਿਆਇਕ ਹਿਰਾਸਤ ‘ਚ ਰਖਿਆ ਜਾਏਗਾ।
ਸੁਸ਼ਾਂਤ ਸਿੰਘ ਰਾਜਪੂਤ ਕੇਸ ‘ਚ ਆਏ ਡਰੱਗਸ ਐਂਗਲ ਦੀ ਜਾਂਚ ਕਰਦੇ ਹੋਏ ਐਨਸੀਬੀ ਨੇ 8 ਸਤੰਬਰ ਨੂੰ ਰਿਆ ਚਕ੍ਰਵਰਤੀ ਨੂੰ ਗਿਰਫ਼ਤਾਰ ਕੀਤਾ ਸੀ, ਤੇ ਉਸ ਤੋਂ ਕੁਝ ਹੀ ਦਿਨ ਪਹਿਲਾ ਰਿਆ ਦੇ ਭਰਾ ਸ਼ੋਵਿਕ ਚਕ੍ਰਵਰਤੀ ਦੀ ਵੀ ਇਸ ਮਾਮਲੇ ‘ਚ ਗਿ੍ਰਫਤਾਰੀ ਹੋਈ ਸੀ।ਜਿਸ ਤੋਂ ਬਾਅਦ ਦੋਨਾਂ ਨੂੰ  ਕੋਰਟ ਨੇ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। 22 ਸਤੰਬਰ ਨੂੰ ਇਹ ਨਿਆਇਕ ਹਿਰਾਸਤ ਖ਼ਤਮ ਹੋਣੀ ਸੀ , ਪਰ ਇਸਨੂੰ 6 ਅਕਤੂਬਰ ਤੱਕ ਵਧਾ ਦਿੱਤਾ ਗਿਆ ਹੈ। ਇਸ ਦੌਰਾਨ ਰਿਆ ਚਕ੍ਰਵਰਤੀ ਦੀ ਪਟੀਸ਼ਨ ਤੇ 24  ਨੂੰ ਬੰਬੇ ਹਾਈਕੋਰਟ ਵੱਲੋਂ ਫੈਸਲਾ ਲੀਤਾ ਜਾਣਾ ਸੀ।ਪਰ ਉਸ ਦਿਨ ਮੁੰਬਈ ‘ਚ ਭਾਰੀ ਬਾਰਿਸ਼ ਕਾਰਨ ਕੋਰਟ ਬੰਦ ਰਿਹਾ। ਜਿਸ ਤੋਂ ਬਾਅਦ 29 ਅਕਤੂਬਰ ਨੂੰ ਸੁਣਵਾਈ ਕਰਦੇ ਹੋਏ ਕੋਰਟ ਨੇ ਆਪਣਾ ਫੈਸਲਾ ਸੁਰਖਿਅਤ ਕਰ ਲਿਆ ਸੀ। ਜਿਸ ਤੇ ਅੱਜ ਕੋਰਟ ਨੇ ਫੈਸਲਾ ਦਿੰਦੇ ਹੋਏ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ।
ਡਰੱਗਜ ਮਾਮਲੇ ‘ਚ ਐਨਸੀਬੀ ਵਲੋਂ ਹਾਲੇ ਤੱਕ 20 ਲੋਕਾਂ ਦੀ ਗਿ੍ਰਫਤਾਰੀ ਹੋ ਚੁੱਕੀ ਹੈ। ਦੂਜੇ ਪਾਸੇ ਫ਼ਿਲਮੀ ਸਿਤਾਰਿਆਂ ਦੇ ਵੀ ਨਾਮ ਇਸ ਕੇਸ ‘ਚ ਸਾਹਮਣੇ ਆਏ। ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ , ਸ਼੍ਰਧਾ ਕਪੂਰ , ਰਕੁਲ ਪ੍ਰੀਤ ਸਿੰਘ ਤੇ ਸਾਰਾ ਅਲੀ ਖਾਨ ਤੋਂ ਐਨਸੀਬੀ ਦੀਆਂ ਟੀਮਾਂ ਪੁੱਛਗਿੱਛ ਕਰ ਚੁੱਕਿਆ ਹਨ। ਸੁਸ਼ਾਂਤ ਕੇਸ ‘ਚ ਸੀਬੀਆਈ,ਐਨਸੀਬੀ  ਤੇ ਈਡੀ ਨੇ ਹਰ ਐਂਗਲ ਦੀ ਜਾਂਚ ਕੀਤੀ। ਦੂਜੇ ਪਾਸੇ ਏਮਜ ਨੇ ਆਪਣੀ ਰਿਪੋਰਟ ‘ਚ ਸੁਸ਼ਾਂਤ ਰਾਜਪੂਤ ਦੀ ਮੌਤ ਨੂੰ ਖ਼ੁਦਕੁਸ਼ੀ ਕਰਾਰ ਦਿੱਤਾ ਹੈ। ਪਰ ਇਸ ਕੇਸ ‘ਚੋਂ ਆਏ ਡਰੱਗਜ ਐਂਗਲ ਨੇ ਇੰਡਸਟਰੀ ਦੇ ਕਈ ਰਾਜ ਖੋਲ੍ਹੇ ਹਨ।