ਲਓ ਜੀ! ਸਰਕਾਰ ਨੇ ਪੱਬ-ਜੀ ਸਮੇਤ 118 ਐਪਸ ਤੇ ਲਾਈ ਪਾਬੰਦੀ।
ਨਵੀਂ ਦਿੱਲੀ: ਭਾਰਤ ਤੇ ਚੀਨ ਵਿਚਾਲੇ ਤਣਾਅ ਜਾਰੀ ਹੈ। ਇਸ ਦੌਰਾਨ ਭਾਰਤ ਦੇ ਕੇਂਦਰੀ ਆਈਟੀ ਮੰਤਰਾਲੇ ਨੇ 118 ਚੀਨੀ ਐਪਸ ‘ਤੇ ਪਾਬੰਦੀ ਲਾਈ ਹੈ ਜਿਸ ‘ਚ ਪਬਜੀ ਵੀ ਸ਼ਾਮਲ ਹੈ। ਸਰਕਾਰ ਨੇ ਕਿਹਾ ਹੈ ਕਿ ਇਹ ਚੀਨੀ ਐਪ ਭਾਰਤ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਲਈ ਖਤਰਾ ਹੈ। ਪਬਜੀ ਤੋਂ ਇਲਾਵਾ 118 ਐਪਸ ਵਿੱਚ CamCard, Baidu, Cut Cut, VooV, Tencent Weiyun, Rise of Kingdoms, Zakzak ਆਦਿ ਸ਼ਾਮਲ ਹਨ।