ਸਕੂਲ-ਕਾਲਜ 31 ਜੁਲਾਈ ਤੱਕ ਰਹਿਣਗੇ ਬੰਦ

ਨਵੀਂ ਦਿੱਲੀ, (ਪੰਜਾਬੀ ਸਪੈਕਟ੍ਰਮ ਸਰਵਿਸ): ਕੋਰੋਨਾਵਾਇਰਸ ਮਹਾਮਾਰੀ ਦੇ ਵੱਧ ਰਹੇ ਪ੍ਰਭਾਵ ਦੇ ਮੱਦੇਨਜਰ, ਸਕੂਲ-ਕਾਲਜ ਤੇ ਕੋਚਿੰਗ ਸੰਸਥਾ 31 ਜੁਲਾਈ ਤੱਕ ਬੰਦ ਰਹਿਣਗੇ। ਦਰਅਸਲ, ਅਨਲੌਕ-2 ‘ਚ ਬਹੁਤੀ ਛੂਟ ਨਹੀਂ ਦਿੱਤੀ ਗਈ ਹੈ। ਅਨਲੌਕ-2 ਵਿੱਚ ਧਿਆਨ ਰੱਖਿਆ ਗਿਆ ਹੈ ਕਿ ਲੋਕ ਸਰੀਰਕ ਦੂਰੀ ਦਾ ਪੂਰੀ ਤਰ੍ਹਾਂ ਪਾਲਣ ਕਰਨ। ਇਸ ਲਈ ਮੈਟਰੋ, ਬਾਰ, ਸਿਨੇਮਾ ਆਦਿ ‘ਤੇ ਲੱਗੀ ਰੋਕ ਬਰਕਰਾਰ ਰੱਖੀ ਗਈ ਹੈ।ਅਨਲੌਕ-1 ਖਤਮ ਹੋਣ ਤੋਂ ਇੱਕ ਦਿਨ ਪਹਿਲਾਂ, ਕੇਂਦਰ ਸਰਕਾਰ ਨੇ ਸੋਮਵਾਰ ਰਾਤ ਨੂੰ ਅਨਲੌਕ-2 ਲਈ ਦਿਸਾ ਨਿਰਦੇਸ ਜਾਰੀ ਕੀਤੇ ਸਨ, ਜੋ 1 ਜੁਲਾਈ ਤੋਂ ਲਾਗੂ ਹੋਣਗੇ। ਸਕੂਲ ਕਾਲਜਾਂ ਨੂੰ ਰਾਜਾਂ ਨਾਲ ਸਲਾਹ ਮਸਵਰੇ ਤੋਂ ਬਾਅਦ ਹੀ ਖੋਲ੍ਹਣ ਦਾ ਫੈਸਲਾ ਲਿਆ ਜਾਵੇਗਾ।