14 ਲੱਖ ਕਰੋੜ ਰੁਪਏ ਮਾਰਕੀਟ ਕੈਪ ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣੀ : ਰਿਲਾਇੰਸ

ਰਿਲਾਇੰਸ ਇੰਡਸਟਰੀਜ਼ ਦੀ ਮਾਰਕੀਟ ਕੈਪ 14 ਲੱਖ ਕਰੋੜ ਨੂੰ ਪਾਰ ਕਰ ਗਈ – ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ‘ਚ ਵਾਧੇ ਕਾਰਨ ਕੰਪਨੀ ਦੀ ਮਾਰਕੀਟ ਕੈਪ ਹੁਣ ਤੱਕ ਦੇ ਸਭ ਤੋਂ ਉੱਚ ਪੱਧਰ ‘ਤੇ ਪਹੁੰਚ ਗਈ ਹੈ। ਸ਼ੇਅਰ ਨੇ ਇਕ ਹਫਤੇ ਵਿਚ 16 ਪ੍ਰਤੀਸ਼ਤ, ਇਕ ਮਹੀਨੇ ਵਿਚ 24 ਪ੍ਰਤੀਸ਼ਤ, ਤਿੰਨ ਮਹੀਨਿਆਂ ਵਿਚ 57 ਪ੍ਰਤੀਸ਼ਤ, 9 ਮਹੀਨਿਆਂ ਵਿਚ 55 ਪ੍ਰਤੀਸ਼ਤ ਅਤੇ ਇਕ ਸਾਲ ਵਿਚ 70 ਪ੍ਰਤੀਸ਼ਤ ਦੀ ਬੰਪਰ ਰਿਟਰਨ ਦਿੱਤਾ ਹੈ।