ਦਿੱਲੀ ਬਾਰਡਰ 1 ਹਫਤੇ ਲਈ ਸੀਲ

ਨਵੀਂ ਦਿੱਲੀ: (ਪੰਜਾਬੀ ਸਪੈਕਟ੍ਰਮ ਸਰਵਿਸ):- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਾਕਡਾਊਨ 5 ਦੇ ਮੱਦੇਨਜ਼ਰ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਕਿ ਅਗਲੇ ਇਕ ਹਫ਼ਤੇ ਤੱਕ ਦਿੱਲੀ ਸਰਹੱਦ ਸੀਲ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਿਰਫ਼ ਜ਼ਰੂਰੀ ਸੇਵਾਵਾਂ ਦੇ ਲਈ ਪਾਸ ਦਿੱਤੇ ਜਾਣਗੇ। ਦੁਕਾਨਾਂ ਅਤੇ ਸੈਲੂਨ ਖੋਲ੍ਹੇ ਜਾਣਗੇ, ਪਰ ਸਪਾ ਬੰਦ ਰਹਿਣਗੇ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਦਯੋਗਿਕ ਕਾਰੋਬਾਰ ਹੁਣ ਖੁੱਲ੍ਹ ਸਕਦੇ ਹਨ।