ਦੇਸ਼ ਭਰ ਵਿੱਚ ਘਰੇਲੂ ਏਅਰਲਾਈਨਾਂ ਸ਼ੁਰੂ, ਪਹਿਲੇ ਹੀ ਦਿਨ 82 ਉਡਾਣਾਂ ਰੱਦ

ਘਰੇਲੂ ਏਅਰਲਾਈਨਾਂ ਦੀ ਦੋ ਮਹੀਨਿਆਂ ਦੇ ਲੌਕਡਾਊਨ ਤੋਂ ਬਾਅਦ ਸੋਮਵਾਰ ਤੋਂ ਦੇਸ਼ ਭਰ ਵਿੱਚ ਸ਼ੁਰੂਆਤ ਹੋਈ। ਕੁੱਲ 243 ਉਡਾਣਾਂ ਅੱਜ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚਲਾਈਆਂ ਜਾਣਗੀਆਂ।

ਨਵੀਂ ਦਿੱਲੀ: ਘਰੇਲੂ ਏਅਰਲਾਈਨਾਂ  ਦੀ ਦੋ ਮਹੀਨਿਆਂ ਦੇ ਲੌਕਡਾਊਨ  ਤੋਂ ਬਾਅਦ ਸੋਮਵਾਰ ਤੋਂ ਦੇਸ਼ ਭਰ ਵਿੱਚ ਸ਼ੁਰੂਆਤ ਹੋਈ। ਕੁੱਲ 243 ਉਡਾਣਾਂ ਅੱਜ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚਲਾਈਆਂ ਜਾਣਗੀਆਂ, ਜਿਨ੍ਹਾਂ ਵਿੱਚੋਂ 118 ਆਉਣ ਵਾਲੀਆਂ ਜਦੋਂਕਿ 125 ਜਾਣ ਵਾਲੀਆ ਹਨ। ਇਨ੍ਹਾਂ ਉਡਾਣਾਂ ‘ਚ ਮੁੰਬਈ ਤੇ ਕੋਲਕਾਤਾ ਦੀਆਂ ਕੁੱਲ 82 ਉਡਾਣਾਂ ਨੂੰ ਰੱਦ (Flights Canceled) ਵੀ ਕੀਤਾ ਗਿਆ ਹੈ।

ਦੱਸ ਦੇਈਏ ਕਿ ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੇ ਸਾਰੇ ਹਵਾਈ ਅੱਡਿਆਂ ਲਈ ਪਹਿਲਾਂ ਹੀ ਸਟੈਂਡਰਡ ਓਪਰੇਟਿੰਗ ਪ੍ਰੋਟੋਕੋਲ ਜਾਰੀ ਕੀਤਾ ਸੀ ਤਾਂ ਕਿ ਕੁਝ ਸਾਵਧਾਨੀਆਂ ਤੇ ਨਿਯਮਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਏ। ਇਸ ਦੇ ਨਾਲ ਹੀ ਕੇਂਦਰੀ ਸਿਹਤ ਮੰਤਰਾਲੇ ਵੱਲੋਂ  ਗਾਈਡਲਾਈਨ ਜਾਰੀ ਕੀਤੀ ਗਈ ਹੈ। ਇਹ ਸਲਾਹ ਦਿੱਤੀ ਗਈ ਹੈ ਕਿ ਜੇ ਕਿਸੇ ਵੀ ਯਾਤਰੀ ਨੂੰ ਕੋਰੋਨਾਵਾਇਰਸ ਦੇ ਲੱਛਣ ਹੋਣ ਤਾਂ ਉਨ੍ਹਾਂ ਨੂੰ ਹਵਾਈ ਅੱਡੇ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ।

ਪਹਿਲੇ ਹੀ ਦਿਨ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੱਜ 82 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਇਸ ਬਾਰੇ ਯਾਤਰੀਆਂ ਵਿੱਚ ਗੁੱਸਾ ਹੈ। ਉਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਕਿ ਏਅਰਲਾਈਨਾਂ ਨੇ ਬਗੈਰ ਕਿਸੇ ਨੋਟਿਸ ਦੇ ਉਡਾਨਾਂ ਰੱਦ ਕਰ ਦਿੱਤੀਆਂ। ਇਸ ਆਦੇਸ਼ ਵਿਚ ਕੁਆਰੰਟੀਨ ਦੇ ਮੁੱਦੇ ‘ਤੇ ਸੂਬਾ ਸਰਕਾਰਾਂ ਨਾਲ ਸਹਿਮਤੀ ਨਾ ਹੋਣ ਕਰਕੇ ਬੰਗਾਲ ਤੇ ਆਂਧਰਾ ਪ੍ਰਦੇਸ਼ ਲਈ ਉਡਾਣਾਂ ਮੰਗਲਵਾਰ ਤੋਂ ਸ਼ੁਰੂ ਹੋ ਜਾਣਗੀਆਂ।