ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਵਧੀ : ਮਹਿੰਗਾਈ ਦਾ ਝਟਕਾ

ਮਹਿੰਗਾਈ ਦਾ ਝਟਕਾ : ਅੱਜ ਤੋਂ ਰਸੋਈ ਗੈਸ ਸਿਲੰਡਰ ਹੋਇਆ ਹੋਰ ਮਹਿੰਗਾ, ਹੁਣ ਇੰਨੀ ਕੀਮਤ ਕਰਨੀ ਹੋਵੇਗੀ ਅਦਾ

ਨਵੀਂ ਦਿੱਲੀ : ਦੇਸ਼ ‘ਚ ਅੱਜ ਤੋਂ ਅਨਲੌਕ 1.0 ਦੀ ਸ਼ੁਰੂਆਤ ਹੋ ਗਈ ਹੈ। ਅਨਲੌਕ ਦੇ ਪਹਿਲੇ ਹੀ ਦਿਨ ਆਮ ਆਦਮੀ ‘ਤੇ ਮਹਿੰਗਾਈ ਦੀ ਗਾਜ਼ ਡਿੱਗ ਪਈ ਹੈ। ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਬਿਨਾਂ ਸਬਸਿਡੀ ਵਾਲੇ ਐਲ.ਪੀ.ਜੀ. ਰਸੋਈ ਗੈਸ ਸਿਲੰਡਰ ਅਤੇ ਗੈਰ ਸਬਸਿਡੀ ਵਾਲੇ ਗੈਸ ਸਿਲੰਡਰਾਂ ਦੀ ਕੀਮਤਾਂ ‘ਚ ਵਾਧਾ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ 14.2 ਕਿਲੋਗ੍ਰਾਮ ਵਾਲੇ ਗੈਸ ਸਿਲੰਡਰ ਦੀ ਦਿੱਲੀ ‘ਚ ਕੀਮਤ 11.50 ਰੁਪਏ ਵੱਧ ਕੇ 593, ਕੋਲਕਾਤਾ ”ਚ 31.50 ਰੁਪਏ ਵੱਧ ਕੇ 616, ਮੁੰਬਈ ‘ਚ 11.50 ਰੁਪਏ ਵੱਧ ਕੇ 590.50 ਅਤੇ ਚੇਨਈ ਵਿਚ 11.50 ਰੁਪਏ ਵੱਧ ਕੇ 606.50 ਰੁਪਏ ਹੋ ਗਈ ਹੈ।

ਇਸ ਦੇ ਨਾਲ ਹੀ 19 ਕਿਲੋਗ੍ਰਾਮ ਵਾਲਾ ਸਿਲੰਡਰ 110 ਰੁਪਏ ਮਹਿੰਗਾ ਹੋ ਗਿਆ ਹੈ। ਜਿਸ ਨਾਲ ਦਿੱਲੀ ‘ਚ ਇਸ ਦੀ ਕੀਮਤ 1139.50 ਰੁਪਏ ਹੋ ਗਈ ਹੈ ਜੋ ਪਹਿਲਾਂ 1029.50 ਰੁਪਏ ਸੀ। ਕੋਲਕਾਤਾ ਵਿਚ ਇਸ ਦੀ ਕੀਮਤ 1086 ਰੁਪਏ ਤੋਂ ਵਧ ਕੇ 1139.50 ਰੁਪਏ, ਮੁੰਬਈ ਵਿਚ ਇਹ 978 ਰੁਪਏ ਤੋਂ ਵਧ ਕੇ 1087.50 ਰੁਪਏ ਹੋ ਗਈ ਹੈ। ਚੇਨਈ ਇਸ ਦੀ ਕੀਮਤ 1144.50 ਰੁਪਏ ਤੋਂ ਵੱਧ ਕੇ 1254 ਹੋ ਗਈ ਹੈ।

ਇਸ ਵੇਲੇ ਸਰਕਾਰ ਇਕ ਸਾਲ ਵਿਚ ਹਰੇਕ ਘਰ ਲਈ 14.2 ਕਿਲੋਗ੍ਰਾਮ ਦੇ 12 ਸਿਲੰਡਰਾਂ ‘ਤੇ ਸਬਸਿਡੀ ਦਿੰਦੀ ਹੈ। ਜੇਕਰ ਗਾਹਕ ਇਸ ਤੋਂ ਵੱਧ ਸਿਲੰਡਰ ਚਾਹੁੰਦੇ ਹਨ, ਤਾਂ ਉਹ ਉਨ੍ਹਾਂ ਨੂੰ ਮਾਰਕੀਟ ਕੀਮਤ ‘ਤੇ ਖਰੀਦਦੇ ਹਨ।