ਮਾਲਕ ਨੇ ਕੀਤੀ ਖੁਦਕੁਸੀ, ਕੁੱਤਾ ਬਿ੍ਰਜ ‘ਤੇ ਚਾਰ ਦਿਨ ਕਰਦਾ ਰਿਹਾ ਇੰਤਜਾਰ

ਨਵੀਂ ਦਿੱਲੀ, (ਪੰਜਾਬੀ ਸਪੈਕਟ੍ਰਮ ਸਰਵਿਸ)- ਕੁੱਤੇ ਦੀ ਆਪਣੇ ਮਾਲਕ ਪ੍ਰਤੀ ਵਫਾਦਾਰੀ ਅਤੇ ਪਿਆਰ ਦੀ ਇੱਕ ਅਨੋਖੀ ਮਿਸ਼ਾਲ ਸਾਹਮਣੇ ਆਈ ਹੈ। ਚੀਨ ਦੇ ਇੱਕ ਬਿ੍ਰਜ ਤੋਂ ਇੱਕ ਵਿਅਕਤੀ ਨੇ ਨਦੀ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ, ਪਰ ਉਸ ਦਾ ਪਾਲਿਆ ਹੋਇਆ ਕੁੱਤਾ ਲਗਾਤਾਰ ਚਾਰ ਦਿਨ ਉਸੇ ਹੀ ਯਾਂਗਟੇਜ ਬਿ੍ਰਜ ‘ਤੇ ਆਪਣੇ ਮਾਲਕ ਦਾ ਇੰਤਜਾਰ ਕਰਦਾ ਰਿਹਾ। ਇਹ ਘਟਨਾ ਚੀਨ ਦੇ ਸ਼ਹਿਰ ਵੁਹਾਨ ਦੀ ਹੈ। ਦਿਲ ਨੂੰ ਛੁਹਣ ਵਾਲੀ ਇਸ ਘਟਨਾ ਦੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਜਿਸ ਤੋਂ ਬਾਅਦ ਇੱਕ ਰਿਪੋਰਟ ਸਾਹਮਣੇ ਆਈ ਹੈ ਕਿ ਉੱਥੋਂ ਦੇ ਇਕ ਸਥਾਨਕ ਨਿਵਾਸੀ ਨੂੰ ਕੁੱਤੇ ਨੂੰ ਫੜ ਕੇ ਗੋਦ ਲੈਣ ਦੀ ਕੋਸਸਿ ਕੀਤੀ, ਪਰ ਇਸ ਦੌਰਾਨ ਹੀ ਕੁੱਤਾ ਉੱਥੋਂ ਡਰ ਕੇ ਕਿਤੇ ਭੱਜ ਗਿਆ।