ਸਟੇਟ ਬੈਂਕ ਦੇ ਗਾਹਕਾਂ ਲਈ ਖੁਸ਼ਖਬਰੀ! ਕੀ ਤੁਸੀਂ ਵੀ ਲਿਆ ਲੋਨ

ਬੈਂਕ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇੱਕ ਸਾਲ ਦਾ ਐਮਸੀਐਲਆਰ 7.25 ਫੀਸਦ ਤੋਂ ਘਟਾ ਕੇ 7 ਫੀਸਦ ਕਰ ਦਿੱਤਾ ਗਿਆ ਹੈ। ਬੈਂਕ ਨੇ ਆਪਣੇ ਐਮਸੀਐਲਆਰ ਵਿਚ ਲਗਾਤਾਰ 13ਵੀਂ ਵਾਰ ਕਟੌਤੀ ਕੀਤੀ ਹੈ।

ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਸੋਮਵਾਰ ਨੂੰ ਆਪਣੇ ਅਸਲ ਵਿਆਜ ਦਰ ਐਮਸੀਐਲਆਰ ਵਿੱਚ ਕਟੌਤੀ (MCLR) ਕਰਨ ਦਾ ਐਲਾਨ ਕੀਤਾ ਹੈ। ਬੈਂਕ ਨੇ ਆਲ-ਟਾਈਮ ਐਮਸੀਐਲਆਰ ਨੂੰ 0.25 ਪ੍ਰਤੀਸ਼ਤ ਅੰਕ ਘਟਾ ਦਿੱਤਾ ਹੈ। ਨਵੀਂਆਂ ਦਰਾਂ ਬੁੱਧਵਾਰ 10 ਜੂਨ ਤੋਂ ਲਾਗੂ ਹੋਣਗੀਆਂ।

ਇੱਕ ਸਾਲ ਦਾ ਐਮਸੀਐਲਆਰ 7.25% ਤੋਂ ਹੇਠਾਂ 7% ‘ਤੇ ਆਇਆ:

ਬੈਂਕ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇੱਕ ਸਾਲ ਦਾ ਐਮਸੀਐਲਆਰ 7.25 ਫੀਸਦ ਤੋਂ ਘਟਾ ਕੇ 7 ਫੀਸਦ ਕਰ ਦਿੱਤਾ ਗਿਆ ਹੈ। ਬੈਂਕ ਨੇ ਆਪਣੇ ਐਮਸੀਐਲਆਰ ਵਿਚ ਲਗਾਤਾਰ 13ਵੀਂ ਵਾਰ ਕਟੌਤੀ ਕੀਤੀ ਹੈ। ਐਸਬੀਆਈ ਨੇ ਵੀ ਬੇਸ ਰੇਟ ‘ਤੇ 0.75 ਫੀਸਦ ਨੂੰ 8.15 ਫੀਸਦੀ ਤੋਂ ਘਟਾ ਕੇ 7.40 ਫੀਸਦੀ ਕਰ ਦਿੱਤਾ ਹੈ। ਨਵਾਂ ਬੇਸ ਰੇਟ ਵੀ 10 ਜੂਨ ਤੋਂ ਲਾਗੂ ਹੋਵੇਗਾ।

ਬੈਂਕ ਨੇ ਐਕਸਟਰਨਲ ਬੈਂਚਮਾਰਕ ਲਿੰਕਡ ਲੈਂਡਿੰਗ ਰੇਟ (ਈਬੀਆਰ) ਅਤੇ ਰੈਪੋ ਲਿੰਕਡ ਲੈਂਡਿੰਗ ਰੇਟ (ਆਰਐਲਐਲਆਰ) ਵਿੱਚ ਵੀ ਕਟੌਤੀ ਦਾ ਐਲਾਨ ਵੀ ਕੀਤਾ ਹੈ। 1 ਜੁਲਾਈ ਤੋਂ ਇਨ੍ਹਾਂ ਦੋਵਾਂ ਰੇਟਾਂ ਵਿਚ 0.40 ਪ੍ਰਤੀਸ਼ਤ ਦੀ ਕਟੌਤੀ ਲਾਗੂ ਹੋਵੇਗੀ। ਇਸ ਕਮੀ ਤੋਂ ਬਾਅਦ ਸਾਲਾਨਾ ਈਬੀਆਰ 7.05 ਪ੍ਰਤੀਸ਼ਤ ਤੋਂ ਘਟਾ ਕੇ 6.65 ਪ੍ਰਤੀਸ਼ਤ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਆਰਐਲਐਲਆਰ 6.65 ਪ੍ਰਤੀਸ਼ਤ ਤੋਂ ਘਟਾ ਕੇ 6.25 ਪ੍ਰਤੀਸ਼ਤ ਕਰ ਦਿੱਤਾ ਜਾਵੇਗਾ।

ਘੱਟ ਜਾਣਗੀਆਂ ਮਾਸਿਕ ਕਰਜ਼ੇ ਦੀਆਂ ਕਿਸ਼ਤਾਂ:

ਇੱਕ ਬੈਂਕ ਅਧਿਕਾਰੀ ਨੇ ਕਿਹਾ ਕਿ 30 ਸਾਲਾਂ ਲਈ 25 ਲੱਖ ਰੁਪਏ ਦੇ ਕਰਜ਼ੇ ‘ਤੇ ਐਮਸੀਐਲਆਰ ਅਧੀਨ ਮਹੀਨਾਵਾਰ ਕਿਸ਼ਤ ਵਿੱਚ ਲਗਪਗ 421 ਰੁਪਏ ਦੀ ਕਮੀ ਆਵੇਗੀ। ਇਸੇ ਤਰ੍ਹਾਂ ਈਬੀਆਰ ਤੇ ਆਰਐਲਐਲਆਰ ਅਧੀਨ ਮਹੀਨਾਵਾਰ ਕਿਸ਼ਤ ਵਿਚ 660 ਰੁਪਏ ਦੀ ਕਮੀ ਆਵੇਗੀ।