ਪੁਲਿਸ ਹੱਥ ਲੱਗੀ 42 ਕਿੱਲੋ ਚਰਸ, ਮਿਲੀ ਵੱਡੀ ਸਫਲਤਾ

ਕੁੱਲੂ, (ਪੰਜਾਬੀ ਸਪੈਕਟ੍ਰਮ ਸਰਵਿਸ): ਪੁਲਿਸ ਚਰਸ ਦੀ ਵੱਡੀ ਖੇਪ ਫੜਨ ਵਿੱਚ ਕਾਮਯਾਬ ਹੋਈ ਹੈ। ਇਸੇ ਕੜੀ ਵਿੱਚ ਹੈੱਡ ਕਾਂਸਟੇਬਲ ਜਗਦੀਸ ਦੀ ਅਗਵਾਈ ਵਿੱਚ ਬੰਜਾਰ ਥਾਣੇ ਦੀ ਟੀਮ ਨੇ ਫੱਗੂ ਪੁਲ ਨੇੜੇ ਚੈਕਿੰਗ ਦੌਰਾਨ ਪਿਕਅਪ ਐਚਪੀ 41 0675 ਚਾਲਕ ਲੀਲਾਧਰ ਨਿਵਾਸੀ ਰਿਵਾਲਸਰ ਜਿਲ੍ਹਾ ਮੰਡੀ ਨੇ ਟਰੱਕ ਦੀ ਬੌਡੀ ਵਿੱਚ ਚਰਸ ਲੁਕਾਉਣ ਲਈ ਜਗ੍ਹਾ ਬਣਾਈ ਹੋਈ ਸੀ। ਪੁਲਿਸ ਨੇ ਇਸ ਦੀ ਚੈਕਿੰਗ ਦੌਰਾਨ ਟਰੱਕ ਚੋਂ 42.05 ਕਿੱਲੋ ਚਰਸ ਬਰਾਮਦ ਕੀਤੀ। ਇਸ ਨੂੰ ਪੁਲਿਸ ਵੱਡੀ ਸਫਲਤਾ ਮੰਨ ਰਹੀ ਹੈ।ਦੱਸ ਦਈਏ ਕਿ ਕੁੱਲੂ ਪੁਲਿਸ ਨੇ ਜੁਲਾਈ 2019 ਤੋਂ ਲਗਪਗ 218 ਕਿਲੋ ਚਰਸ ਬਰਾਮਦ ਕੀਤੀ ਹੈ। ਚਰਸ ਸਪਲਾਇਰ ਖਿਲਾਫ ਸਖਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਗਿ੍ਰਫਤਾਰ ਕਰ ਲਿਆ। ਮਾਮਲੇ ਦੀ ਪੁਸਟੀ ਕਰਦਿਆਂ ਐਸਪੀ ਗੌਰਵ ਸਿੰਘ ਨੇ ਦੱਸਿਆ ਕਿ ਮੁਲਜਮ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।