ਸ਼ਿਮਲਾ ‘ਚ ਮੁੜ ਤੋਂ ਜ਼ਿੰਦਗੀ ਨੇ ਫੜੀ ਰਫਤਾਰ, ਪਰ ਨਹੀਂ ਰਹੀ ਉਹ ਗੱਲਬਾਤ

ਅਨਲੌਕ-1 ਦਾ ਪਹਿਲਾ ਪੜਾਅ ਸ਼ੁਰੂ ਹੋ ਗਿਆ ਹੈ, ਜਿਸ ਨਾਲ ਤਕਰੀਬਨ ਢਾਈ ਮਹੀਨੇ ਤੋਂ ਸੁਨਸਾਨ ਪਈਆਂ ਜਨਤਕ ਥਾਵਾਂ ‘ਤੇ ਰੌਣਕ ਪਰਤਣੀ ਸ਼ੁਰੂ ਹੋ ਗਈ ਹੈ। ਪਬਲਿਕ ਟਰਾਂਸਪੋਰਟ ਚੱਲਣ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਸ਼ਿਮਲਾ ‘ਚ ਖਾਲੀ ਬੱਸ ਅੱਡਿਆਂ ‘ਤੇ ਦੁਬਾਰਾ ਲੋਕਾਂ ਦੀ ਚਹਿਲ-ਪਹਿਲ ਦੇਖਣ ਨੂੰ ਮਿਲੀ।

ਸ਼ਿਮਲਾ: ਅਨਲੌਕ-1 ਦਾ ਪਹਿਲਾ ਪੜਾਅ ਸ਼ੁਰੂ ਹੋ ਗਿਆ ਹੈ, ਜਿਸ ਨਾਲ ਤਕਰੀਬਨ ਢਾਈ ਮਹੀਨੇ ਤੋਂ ਸੁਨਸਾਨ ਪਈਆਂ ਜਨਤਕ ਥਾਵਾਂ ‘ਤੇ ਰੌਣਕ ਪਰਤਣੀ ਸ਼ੁਰੂ ਹੋ ਗਈ ਹੈ। ਪਬਲਿਕ ਟਰਾਂਸਪੋਰਟ ਚੱਲਣ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਸ਼ਿਮਲਾ ‘ਚ ਖਾਲੀ ਬੱਸ ਅੱਡਿਆਂ ‘ਤੇ ਦੁਬਾਰਾ ਲੋਕਾਂ ਦੀ ਚਹਿਲ-ਪਹਿਲ ਦੇਖਣ ਨੂੰ ਮਿਲੀ।

ਅਨਲੌਕ ਦੇ ਪਹਿਲੇ ਪੜਾਅ ‘ਚ 70 ਫੀਸਦ ਬੱਸਾਂ ਨਾਲ ਪੈਸੇਂਜਰ ਟਰਾਂਸਪੋਰਟ ਸ਼ੁਰੂ ਕੀਤਾ ਗਿਆ ਹੈ।

ਸ਼ਰਤਾਂ ਨਾਲ ਹਿਮਾਚਲ ‘ਚ ਪੈਸੇਂਜਰ ਟਰਾਂਸਪੋਰਟ ਦੀ ਸ਼ੁਰੂਆਤ ਹੋਈ ਹੈ। ਇਸ ਦੌਰਾਨ ਸੋਸ਼ਲ ਡਿਸਟੈਂਸਿੰਗ, ਪ੍ਰੋਟੋਕੋਲ ਤੇ ਗਾਈਡਲਾਈਨਸ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਪਰ ਪਹਿਲੇ ਦਿਨ ਕੁਝ ਖਾਸ ਭੀੜ ਨਹੀਂ ਦਿਖੀ।