ਹਿਮਾਚਲ ‘ਚ ਲੋਕਾਂ ਨੂੰ ਮਿਲੀ ਥੋੜ੍ਹੀ ਰਾਹਤ, ਹੁਣ ਕਰ ਸਕਣਗੇ ਸਵੇਰ ਦੀ ਸੈਰ

jai ram

ਸ਼ਿਮਲਾ- ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹਿਮਾਚਲ ਪ੍ਰਦੇਸ਼ ‘ਚ ਲਾਕਡਾਊਨ ਦੇ ਨਾਲ ਕਰਫਿਊ ਵੀ 3 ਮਈ ਤੱਕ ਲਾਗੂ ਹੈ। ਇਸ ਦੌਰਾਨ ਹੁਣ ਸੂਬੇ ‘ਚ ਲੋਕਾਂ ਨੂੰ ਥੋੜ੍ਹੀ ਰਾਹਤ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਸੂਬੇ ‘ਚ ਲਾਗੂ ਕਰਫਿਊ ‘ਚ ਢਿੱਲ ਦਾ ਸਮਾਂ 4 ਘੰਟੇ ਦਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਲੋਕ ਸਵੇਰ ਦੀ ਸੈਰ ‘ਤੇ ਵੀ ਜਾ ਸਕਣਗੇ।