200 ਫੁੱਟ ਡੂੰਘੀ ਖੱਡ ‘ਚ ਜੀਪ ਡਿੱਗਣ ਨਾਲ ਤਿੰਨ ਨੌਜਵਾਨਾਂ ਦੀ ਮੌਤ

ਮੰਡੀ, 13 ਜੂਨ (ਪੰਜਾਬੀ ਸਪੈਕਟ੍ਰਮ ਸਰਵਿਸ) ਬੀਤੀ ਰਾਤ ਜਿਲ੍ਹਾ ਮੰਡੀ ਦੇ ਪੱਧਰ ਪੁਲਿਸ ਥਾਣਾ ਤਹਿਤ ਕਮਾਂਦ ‘ਚ ਇਕ ਜੀਪ ਕਰੀਬ 200 ਫੁੱਟ ਡੂੰਘੀ ਖੱਡ ‘ਚ ਡਿੱਗ ਗਈ। ਇਸ ਹਾਦਸੇ ‘ਚ ਜੀਪ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਬਾਲਟ ਦੇ 24 ਸਾਲਾ ਨੌਜਵਾਨ ਭੁਪਿੰਦਰ ਸ਼ਰਮਾ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਸਮਲੋਹ ਦੇ 18 ਸਾਲਾ ਲਵਦੀਪ ਦੀ ਨਿੱਜੀ ਹਸਪਤਾਲ ਮੰਡੀ ‘ਚ ਮੌਤ ਹੋ ਗਈ। ਇਸ ਤੋਂ ਇਲਾਵਾ ਜਿਲ੍ਹਾ ਕਾਂਗੜਾ ਦੇ ਮੇਹਵਾ ਨਿਵਾਸੀ 32 ਸਾਲਾ ਨਿਧੀ ਸਿੰਘ ਨੂੰ ਗੰਭੀਰ ਹਾਲਤ ‘ਚ ਆਈਜੀਐੱਮਸੀ ਸ਼ਿਮਲਾ ਰੈਫਰ ਕੀਤਾ ਗਿਆ, ਪਰ ਰਸਤੇ ‘ਚ ਉਸ ਦੀ ਵੀ ਮੌਤ ਹੋ ਗਈ। ਨਿਧੀ ਸਿੰਘ ਪੈਟਰੋਲ ਪੰਪ ‘ਤੇ ਸੇਲਜਮੈਨ ਸੀ। ਡੀਐੱਸਪੀ ਪਧਰ ਮਦਨਕਾਂਤ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੱਦਰ ਪੁਲਿਸ ਥਾਣੇ ‘ਚ ਇਸ ਹਾਦਸੇ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ‘ਚ ਖੋਜਬੀਣ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਲਾਸ਼ਾਂ ਸੌਂਪ ਦਿੱਤੀਆਂ ਜਾਣਗੀਆਂ।