ਕੰਟਰੋਲ ਰੇਖਾ ’ਤੇ ਜੰਗਲ ’ਚ ਅੱਗ; ਬਾਰੂਦੀ ਸੁਰੰਗਾਂ ਫਟੀਆਂ

ਜੰਗਲ ’ਚ ਲੱਗੀ ਅੱਗ ਦਾ ਦਿ੍ਰਸ਼।
ਜੰਮੂ, (ਪੰਜਾਬੀ ਸਪੈਕਟ੍ਰਮ ਸਰਵਿਸ) ਜੰਮੂ-ਕਸਮੀਰ ਦੇ ਪੁਣਛ ਜਿਲ੍ਹੇ ਵਿਚ ਕੰਟਰੋਲ ਰੇਖਾ ਨਾਲ ਲੱਗਦੇ ਜੰਗਲ ਵਿਚ ਭਿਆਨਕ ਅੱਗ ਕਾਰਨ ਸੁੱਕਰਵਾਰ ਨੂੰ ਕੁਝ ਬਾਰੂਦੀ ਸੁਰੰਗਾਂ ਫਟ ਗਈਆਂ। ਸੂਤਰਾਂ ਨੇ ਦੱਸਿਆ ਕਿ ਅੱਗ ਕੰਟਰੋਲ ਰੇਖਾ ਦੇ ਮਾਨਕੋਟ ਸੈਕਟਰ ਵਿਚ ਫੈਲ ਗਈ ਅਤੇ ਇਸ ਕਾਰਨ ਇਥੇ ਕੁਝ ਬਾਰੂਦੀ ਸੁਰੰਗਾਂ ਫੱਟ ਗਈਆਂ। ਸਰਹੱਦ ਪਾਰੋਂ ਘੁਸਪੈਠ ਰੋਕਣ ਲਈ ਸੁਰੱਖਿਆ ਬਲਾਂ ਨੇ ਬਾਰੂਦੀ ਸੁਰੰਗਾਂ ਲਗਾਈਆਂ ਹੋਈਆਂ ਹਨ।