ਪੁਲਵਾਮਾ ਜਿਹੇ ਇੱਕ ਹੋਰ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ, ਵਿਸਫੋਟ ਨਾਲ ਭਰੀ ਸੀ ਗੱਡੀ

ਕਾਰ ਨੂੰ ਉਸ ਥਾਂ ਤੋਂ ਕਿਤੇ ਹੋਰ ਲਿਜਾਣਾ ਮੁਸ਼ਕਲ ਸੀ। ਇਸ ਲਈ ਇਸ ਕਾਰ ਨੂੰ ਵਿਸਫੋਟਕ ਜ਼ਰੀਏ ਉੱਥੋਂ ਹੀ ਉਡਾ ਦਿੱਤਾ ਸੀ। ਇਸ ਕਾਰ ‘ਚ ਇੰਨਾ ਵਿਸਫੋਟ ਭਰਿਆ ਹੋਇਆ ਸੀ ਕਿ ਜਦੋਂ ਇਸ ਨੂੰ ਉਡਾਇਆ ਗਿਆ ਤਾਂ ਆਸਪਾਸ ਦੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਤੇ ਵੱਡੇ ਧਮਾਕੇ ਦੀ ਆਵਾਜ਼ ਸੁਣੀ ਗਈ।

ਜੰਮੂ-ਕਸ਼ਮੀਰ ‘ਚ ਪੁਲਵਾਮਾ ਜਿਹੇ ਇੱਕ ਹੋਰ ਹਮਲੇ ਦੀ ਸਾਜ਼ਿਸ਼ ਨਾਕਾਮ ਹੋਈ ਹੈ। ਫੌਜ ਨੇ ਪੁਲਵਾਮਾ ਦੇ ਅਯਾਨਗੁੰਡ ਇਲਾਕੇ ‘ਚ ਸੈਂਟਰੋ ਕਾਰ ‘ਚ ਭਾਰੀ ਮਾਤਰਾ ਵਿੱਚ ਵਿਸਫੋਟਕ ਬਰਮਾਦ ਕੀਤੇ। ਇਸ ਕਾਰ ‘ਚ ਆਈਈਡੀ ਦਾ ਵੀ ਇਸਤੇਮਾਲ ਕੀਤਾ ਗਿਆ। ਸੁਰੱਖਿਆ ਬਲਾਂ ਨੇ ਕਾਰ ਨੂੰ ਸ਼ੱਕੀ ਹਾਲਤ ‘ਚ ਪਾਇਆ ਤੇ ਇਸ ਦੀ ਜਾਂਚ ਕੀਤੀ ਤਾਂ ਭਾਰੀ ਮਾਤਰਾ ‘ਚ ਵਿਸਫੋਟਕ ਬਰਾਮਦ ਹੋਏ।

ਕਾਰ ਨੂੰ ਉਸ ਥਾਂ ਤੋਂ ਕਿਤੇ ਹੋਰ ਲਿਜਾਣਾ ਮੁਸ਼ਕਲ ਸੀ। ਇਸ ਲਈ ਇਸ ਕਾਰ ਨੂੰ ਵਿਸਫੋਟਕ ਜ਼ਰੀਏ ਉੱਥੋਂ ਹੀ ਉਡਾ ਦਿੱਤਾ ਸੀ। ਇਸ ਕਾਰ ‘ਚ ਇੰਨਾ ਵਿਸਫੋਟ ਭਰਿਆ ਹੋਇਆ ਸੀ ਕਿ ਜਦੋਂ ਇਸ ਨੂੰ ਉਡਾਇਆ ਗਿਆ ਤਾਂ ਆਸਪਾਸ ਦੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਤੇ ਵੱਡੇ ਧਮਾਕੇ ਦੀ ਆਵਾਜ਼ ਸੁਣੀ ਗਈ।

ਹਾਲਾਂਕਿ ਕਾਰ ‘ਚ ਵਿਸਫੋਟ ਤੋਂ ਪਹਿਲਾਂ ਆਸਪਾਸ ਦੇ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਗਿਆ ਸੀ। ਗੱਡੀ ‘ਚ ਵਿਸਫੋਟ ਇੰਨਾ ਜ਼ਿਆਦਾ ਸੀ ਕਿ ਵੱਡੀ ਤਬਾਹੀ ਹੋ ਸਕਦੀ ਸੀ। ਮੰਨਿਆ ਜਾ ਰਿਹਾ ਕਿ ਪੁਲਵਾਮਾ ਜਿਹੇ ਇਕ ਹੋਰ ਅੱਤਵਾਦੀ ਹਮਲੇ ਨੂੰ ਇਸ ਕਾਰ ਜ਼ਰੀਏ ਅੰਜ਼ਾਮ ਦਿੱਤਾ ਜਾਣਾ ਸੀ ਪਰ ਸੁਰੱਖਿਆ ਬਲਾਂ ਨੇ ਇਸ ਨੂੰ ਟਾਲ ਦਿੱਤਾ।