ਪੁਲਿਸ ਨੇ ਛੇੜੀ ਵੱਡੀ ਮੁਹਿੰਮ, 52 ਚੀਨੀ ਐਪਸ ਡਲੀਟ ਕਰਨ ਦੇ ਨਿਰਦੇਸ਼

ਕੈਪਸ਼ਨ- ਚੀਨੀ ਐਪਸ।
ਲਖਨਾਉ,  (ਪੰਜਾਬੀ ਸਪੈਕਟ੍ਰਮ ਸਰਵਿਸ): ਭਾਰਤ ਚੀਨ ਸਰਹੱਦ ਤੇ ਚੀਨ ਦੀਆਂ ਹਰਕਤਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਹੁਣ ਭਾਰਤ ‘ਚ ਚੀਨੀ ਉਤਪਾਦਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਚੀਨ ਖਿਲਾਫ ਵੱਡੀ ਮੁਹਿੰਮ ਛੇੜੀ ਹੈ। ਯੂਪੀ ਪੁਲਿਸ ਨੂੰ 52 ਚੀਨੀ  ਨੂੰ ਡਲੀਟ ਕਰਨ ਲਈ ਕਿਹਾ ਗਿਆ ਹੈ। ਰਾਜ ਵਿੱਚ, ਐਸਟੀਐਫ ਦੇ ਆਈਜੀ ਅਮਿਤਾਭ ਯਸ ਨੇ ਵਿਭਾਗ ਦੇ ਸਾਰੇ ਕਰਮਚਾਰੀਆਂ ਨੂੰ ਆਪਣੇ ਮੋਬਾਈਲਾਂ ਤੋਂ ਚੀਨੀ ਐਪਸ ਹਟਾਉਣ ਦੇ ਨਿਰਦੇਸ ਦਿੱਤੇ ਹਨ। ਅਮਿਤਾਭ ਯਸ ਨੇ ਵਿਭਾਗ ਦੇ ਸਾਰੇ ਕਰਮਚਾਰੀਆਂ ਨੂੰ ਚੀਨ ਦੇ 52 ਐਪ ਹਟਾਉਣ ਦੀ ਹਦਾਇਤ ਕਰਦਿਆਂ ਸੂਚੀ ਵੀ ਜਾਰੀ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਐਪਸ ਦੀ ਵਰਤੋਂ ਨਾਲ ਡਾਟਾ ਚੋਰੀ ਹੋ ਸਕਦਾ ਹੈ। ਇਸ ਤੋਂ ਪਹਿਲਾਂ ਦੇਸ ਦੇ ਗ੍ਰਹਿ ਮੰਤਰਾਲੇ ਨੇ ਵੀ ਇਨ੍ਹਾਂ 52 ਐਪਸ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਸੀ। ਕੇਂਦਰ ਸਰਕਾਰ ਦੀ ਸਲਾਹ ਦੇ ਮੱਦੇਨਜਰ ਵਿਸੇਸ ਟਾਸਕ ਫੋਰਸ ਦੇ ਇੰਸਪੈਕਟਰ ਜਨਰਲ ਅਮਿਤਾਭ ਯਸ ਨੇ ਇਹ ਨਿਰਦੇਸ ਦਿੱਤਾ ਹੈ। ਇਸ ਕ੍ਰਮ ਵਿੱਚ, ਇਹ ਕਿਹਾ ਗਿਆ ਹੈ ਕਿ ਉਨ੍ਹਾਂ ਸਾਰਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੁਰੰਤ ਆਪਣੇ ਮੋਬਾਇਲ ਫੋਨ ਤੋਂ ਚੀਨੀ ਐਪਸ ਹਟਾਉਣੇ ਚਾਹੀਦੇ ਹਨ। ਭਾਰਤ ਚੀਨ ਵਿਚਾਲੇ ਸਰਹੱਦੀ ਵਿਵਾਦ ਵਧਣ ਤੋਂ ਬਾਅਦ ਵੱਖ ਵੱਖ ਸੋਸਲ ਮੀਡੀਆ ਪਲੇਟਫਾਰਮਾਂ ਤੇ ਚੀਨੀ ਐਪਸ ਨੂੰ ਹਟਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਐਸਟੀਐਫ ਦੇ ਆਈਜੀ ਅਮਿਤਾਭ ਯਸ ਅਨੁਸਾਰ, 52 ਚੀਨੀ ਐਪਸ ਨੂੰ ਮੋਬਾਈਲ ਤੋਂ ਹਟਾਉਣ ਦੇ ਆਦੇਸ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਟਿੱਕ ਟਾਕ, ਯੂਸੀ ਬਰਾਊਸਰ ਅਤੇ ਹੈਲੋ ਸਮੇਤ 52 ਐਪਸ ਨੂੰ ਤੁਰੰਤ ਹਟਾ ਦਿੱਤਾ ਜਾਣਾ ਚਾਹੀਦਾ ਹੈ।