ਲੱਦਾਖ ਵਿਚ ਚੀਨੀ ਫੌਜ ਨਾਲ ਹੋਏ ਮੁਕਾਬਲੇ ਵਿਚ ਇੱਕ ਭਾਰਤੀ ਫੌਜ ਦੇ ਅਧਿਕਾਰੀ ਅਤੇ ਦੋ ਸੈਨਿਕਾਂ ਦੀ ਮੌਤ ਹੋ ਗਈ ਹੈ। 1962 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਲੱਦਾਖ ਖੇਤਰ ਵਿੱਚ ਸੈਨਿਕ ਸ਼ਹੀਦ ਹੋਏ ਹਨ।
ਲੱਦਾਖ: ਭਾਰਤ-ਚੀਨ ਸਰਹੱਦ ਵਿਵਾਦ ਹੁਣ ਵੱਡੇ ਤਣਾਅ ਵਿੱਚ ਬਦਲ ਰਿਹਾ ਹੈ। ਸੋਮਵਾਰ ਦੀ ਰਾਤ ਨੂੰ ਲੱਦਾਖ ਦੀ ਗਲਵਾਨ ਘਾਟੀ ਵਿੱਚ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਕਾਰ ਹਿੰਸਕ ਝੜਪ ਹੋ ਗਈ। ਇਸ ਵਿੱਚ ਭਾਰਤ ਦਾ ਇੱਕ ਕਰਨਲ ਤੇ ਦੋ ਸੈਨਿਕ ਸ਼ਹੀਦ ਹੋ ਗਏ। ਭਾਰਤ-ਚੀਨ ਸਰਹੱਦ ‘ਤੇ ਅਜਿਹੀ ਸਥਿਤੀ 53 ਸਾਲਾਂ ਯਾਨੀ 1967 ਤੋਂ ਬਾਅਦ ਹੁਣ ਬਣੀ ਹੈ।
ਦੱਸਿਆ ਜਾ ਰਿਹਾ ਹੈ ਕਿ ਡੀ-ਐਕਟੇਲਮੈਂਟ ਦੀ ਪ੍ਰਕਿਰਿਆ ਦੌਰਾਨ ਦੋਵਾਂ ਦੇਸ਼ਾਂ ਦੇ ਫੌਜੀਆਂ ਦਰਮਿਆਨ ਹਿੰਸਕ ਝੜਪਾਂ ਹੋਈਆਂ। ਦੋਵੇਂ ਦੇਸਾਂ ਦੀਆਂ ਸਰਕਾਰਾਂ ਡੀ-ਐਕਟੇਲਮੈਂਟ ਤਹਿਤ ਤਣਾਅ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਅਜਿਹਾ ਹੀ ਟਕਰਾਅ 1967 ਵਿੱਚ ਹੋਇਆ ਸੀ:
11 ਸਤੰਬਰ, 1967 ਨੂੰ ਸਿੱਕਮ ਦੇ ਨੱਥੂ-ਲਾ ਵਿਖੇ ਭਾਰਤ ਤੇ ਚੀਨ ਵਿਚਾਲੇ ਹਿੰਸਕ ਝੜਪ ਹੋਈ। ਇਸ ਤੋਂ ਬਾਅਦ 15 ਸਤੰਬਰ 1967 ਨੂੰ ਵੀ ਝੜਪ ਹੋਈ। ਵਿਵਾਦ ਅਕਤੂਬਰ 1967 ਵਿੱਚ ਖ਼ਤਮ ਹੋ ਗਿਆ ਸੀ।
ਪਿਛਲੇ ਮਹੀਨੇ ਹੋਈਆਂ ਝੜਪਾਂ ਕਿੱਥੇ, ਕਦੋਂ ਤੇ ਕਿਵੇਂ ਹੋਈਆਂ?
1. ਤਾਰੀਖ – 5 ਮਈ, ਸਥਾਨ- ਪੂਰਬੀ ਲੱਦਾਖ ਵਿੱਚ ਪੈਨਗੋਂਗ ਝੀਲ
2. ਤਾਰੀਖ – ਸੰਭਵ ਤੌਰ 9 ਮਈ, ਸਥਾਨ- ਉੱਤਰੀ ਸਿੱਕਮ ਵਿੱਚ 16 ਹਜ਼ਾਰ ਫੁੱਟ ਦੀ ਉਚਾਈ ‘ਤੇ ਨਾਕੂ-ਲਾ ਸੈਕਟਰ
3. ਤਾਰੀਖ – ਸੰਭਾਵਤ 9 ਮਈ, ਸਥਾਨ – ਲੱਦਾਖ