ਯੂਪੀ ‘ਚ ਸਿੱਖ ਨੌਜਵਾਨ ਦੀ ਪੱਗ ਹਵਾ ‘ਚ ਲਹਿਰਾਈ, ਹਰਸਿਮਰਤ ਬਾਦਲ ਦੇ ਟਵੀਟ ਮਗਰੋਂ ਕੇਸ ਦਰਜ

ਕੈਪਸ਼ਨ- ਸਿੱਖ ਨੌਜਵਾਨ ਨਾਲ ਧੱਕਾ ਮੁੱਕੀ ਕਰਦੇ ਦੋਸ਼ੀ ਤੇ ਇਨਸਾਫ਼ ਲਈ ਥਾਣੇ ਬਾਹਰ ਖੜੇ ਸਿੱਖ ਸਮਾਜ ਦੇ ਲੋਕ।
ਅਮਰੋਹਾ (ਯੂਪੀ), (ਪੰਜਾਬੀ ਸਪੈਕਟ੍ਰਮ ਸਰਵਿਸ): ਮੰਡੀ ਧਨੌਰਾ ਵਿੱਚ ਸਿੱਖ ਨੌਜਵਾਨ ਦੀ ਪੱਗ ਲਹਿਰਾਉਣ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਸਿੱਖ ਸੁਸਾਇਟੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਤੇ ਸ੍ਰੋਮਣੀ ਗੁਰਦੁਆਰਾ ਕਮੇਟੀ ਅੰਮਿ੍ਰਤਸਰ ਨੂੰ ਸਿਕਾਇਤ ਕੀਤੀ ਗਈ ਹੈ। ਇਸ ਦੇ ਨਾਲ ਹੀ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਮਾਮਲੇ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਟੈਗ ਕਰਕੇ ਟਵੀਟ ਕੀਤਾ। ਇਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਤੇ ਮੁਲਜਮਾਂ ਖਿਲਾਫ ਕੇਸ ਦਰਜ ਕਰ ਦਿੱਤਾ।ਦਰਅਸਲ ਦੋ ਦਿਨ ਪਹਿਲਾਂ ਪਿੰਡ ਸੇਰਪੁਰ ਵਿੱਚ ਮਾਮੂਲੀ ਮਸਲੇ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਝਗੜਾ ਹੋ ਗਿਆ ਸੀ। ਇਸ ਸਮੇਂ ਦੌਰਾਨ ਸਿੱਖ ਨੌਜਵਾਨ ਨੇ ਉਸ ‘ਤੇ ਹਮਲਾ ਕਰਨ ਤੇ ਦਸਤਾਰ ਸੁੱਟਣ ਦਾ ਦੋਸ ਲਾਇਆ। ਇਸ ਦੇ ਨਾਲ ਹੀ ਸਿੱਖ ਸਮਾਜ ਦੇ ਲੋਕ ਥਾਣੇ ਪਹੁੰਚੇ ਤੇ ਮਾਮਲੇ ਦੀ ਜਾਂਚ ਕਰ ਦੋਸੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਇਸ ਦੀ ਸਿਕਾਇਤ ਇੱਕ ਸੁਸਾਇਟੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਤੇ ਸ੍ਰੋਮਣੀ ਗੁਰਦੁਆਰਾ ਕਮੇਟੀ ਅੰਮਿ੍ਰਤਸਰ ਨੂੰ ਕੀਤੀ ਗਈ। ਸਿੱਖ ਸਮਾਜ ਦੇ ਲੋਕਾਂ ਨੇ ਮੁੱਖ ਮੰਤਰੀ ਦੇ ਟਵਿੱਟਰ ਪੇਜ ‘ਤੇ ਵੀ ਸਿਕਾਇਤ ਦਰਜ ਕਰਵਾਈ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਵੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਟਵੀਟ ਕਰਕੇ ਮਸਲੇ ਵੱਲ ਧਿਆਨ ਦੇਣ ਨੂੰ ਕਿਹਾ। ਇਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਤੇ ਪਿੰਡ ਪਹੁੰਚੀ ਤੇ ਪੀੜਤ ਤੋਂ ਪੁੱਛਗਿੱਛ ਕੀਤੀ। ਇਸ ਦੇ ਨਾਲ ਹੀ ਪੀੜਤ ਗੁਰਕਸਾਵਦ੍ਰਾ ਦੀ ਸ਼ਿਕਾਇਤ ‘ਤੇ ਮਨੀਰਾਮ, ਵਿਜੇਂਦਰ, ਹੁਕਮ ਸਿੰਘ, ਸੋਨੂੰ ਤੇ ਰਵੀ ਖਲਿਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਇਲਾਕੇ ਦੇ ਵਿਧਾਇਕ ਰਾਜੀਵ ਤਾਰਾ ਵੀ ਪਿੰਡ ਪਹੁੰਚੇ ਤੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਥਾਣਾ ਇੰਚਾਰਜ ਇੰਸਪੈਕਟਰ ਸਰਵੇਂਦਰ ਸਰਮਾ ਨੇ ਦੱਸਿਆ ਕਿ ਪੁਲਿਸ ਨੇ ਪਿੰਡ ਦੇ ਰਹਿਣ ਵਾਲੇ ਪੰਜ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ।