ਅਣਪਛਾਤੇ ਵਾਹਨ ਨੇ ਨੌਜਵਾਨ ਨੂੰ ਕੁਚਲਿਆ 

ਬਠਿੰਡਾ , ਬੁੱਧਵਾਰ ਰਾਤ ਬਠਿੰਡਾ ਬਰਨਾਲਾ ਨੈਸਨਲ ਹਾਈਵੇ ਮਾਰਗ ਤੇ ਸਥਿਤ ਪਿੰਡ ਲਹਿਰਾ ਮੁਹੱਬਤ ਦੇ ਨਜਦੀਕ ਰੇਲਵੇ ਫਾਟਕ ਪਾਰ ਕਰਦੇ ਸਮੇਂ ਨੋਜਵਾਨ ਨੂੰ ਕਿਸੇ ਅਣਪਛਾਤੇ ਵਾਹਨ ਨੇ ਕੁਚਲ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸਾਨੂੰ ਰਾਤ 12 ਵਜੇ ਇਤਲਾਹ ਮਿਲੀ ਕਿ ਇੱਕ ਨੋਜਵਾਨ ਮੋਟਰਸਾਈਕਲ ਤੇ ਸਵਾਰ ਸੀ ਉਸ ਦਾ ਐਕਸੀਡੈਂਟ ਹੋ ਗਿਆ ਹੈ। ਬਿਨਾਂ ਕਿਸੇ ਦੇਰੀ ਤੋਂ ਸਹਾਰਾ ਵਰਕਰ ਸੁਖਦੇਵ ਸਿੰਘ,ਕਾਲਾ ਰਾਮ ਸੰਸਥਾ ਦੀ ਐਂਬੂਲੈਂਸ ਲੇਕੇ ਘਟਨਾ ਸਥਾਨ ਤੇ ਪਹੁੰਚੇ ਤਾਂ ਨੋਜਵਾਨ ਦੀ ਲਾਸ ਦੇ ਅੰਗ ਅੱਧਾ ਕਿਲੋਮੀਟਰ ਤੱਕ ਖਿਲਰੇ ਹੋਏ ਸੀ ਲਾਸ ਨੂੰ ਦੇਖਣ ਤੋਂ ਇੰਝ ਜਾਪਦਾ ਸੀ ਜਿਵੇਂ ਕਿ ਕਿਸੇ ਵੱਡੇ ਅਣਪਛਾਤੇ ਵਾਹਨ ਵਿੱਚ ਫਸ ਗਈ ਹੋਵੇ ਅੱਧਾ ਕਿਲੋਮੀਟਰ ਤਕ ਦੋਨੋਂ ਲੱਤਾਂ ਹੀ ਬਚੀਆਂ। ਬਾਕੀ ਸਰੀਰ ਖਤਮ ਸੀ ਲਾਸ ਨੂੰ ਪੁਲਿਸ ਚੋਕੀ ਭੁਚੋ ਮੰਡੀ ਦੀ ਮੋਜੁਦਗੀ ਵਿੱਚ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਇਸ ਸਬੰਧ ਵਿੱਚ ਏ,ਐਸ, ਆਈ,ਨਿਰਮਲ ਸਿੰਘ ਨੇ ਦੱਸਿਆ ਕਿ ਮਿ੍ਰਤਕ ਬਲਵੀਰ ਸਿੰਘ ਉਮਰ 23 ਸਾਲ ਪੁੱਤਰ ਚਰਨਜੀਤ ਸਿੰਘ ਵਾਸੀ ਮਹਿਰਾਜ ਜੋ ਕਿ ਬਠਿੰਡਾ ਸਾਈਡ ਤੋਂ ਆਪਣੇ ਪਿੰਡ ਜਾ ਰਿਹਾ ਸੀ ਪਿਛੋਂ ਕਿਸੇ ਅਣਪਛਾਤੇ ਵਾਹਨ ਨੇ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ਦੀ ਮੋਕੇ ਤੇ ਹੀ ਮੌਤ ਹੋ ਗਈ। ਉਹਨਾਂ ਕਿਹਾ ਕਿ ਮਿ੍ਰਤਕ ਦੇ ਪਿਤਾ ਚਰਨਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਵਾਹਨ ਤੇ 304 ਏ,427,279 ਆਈ,ਪੀ,ਸੀ, ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ।ਲਾਸ ਦਾ ਪੋਸਟਮਾਰਟਮ ਕਰਵਾ ਕੇ ਅੰਤਿਮ ਸੰਸਕਾਰ ਕਰਨ ਲਈ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ ਤੇ ਪੁਲਿਸ ਨੇ ਅਗਲੀ ਕਾਰਵਾਈ ਵੀ ਸੁਰੂ ਕਰ ਦਿੱਤੀ ਹੈ।