ਅੰਮਿ੍ਰਤਸਰ ਦੇ ਚਬਾਲ ਰੋਡ ਤੇ ਪਿਸਤੌਲ ਦੀ ਨੋਕ ਤੇ ਲੁੱਟੇ ਦੁਕਾਨਦਾਰ ਕੋਲ ਹਜਾਰਾਂ ਰੁਪਏ  

ਅੰਮਿ੍ਰਤਸਰ ਦੇ ਚਬਾਲ ਰੋਡ ਤੇ ਪਿਸਤੌਲ ਦੀ ਨੋਕ ਤੇ ਲੁੱਟੇ ਦੁਕਾਨਦਾਰ ਕੋਲ ਹਜਾਰਾਂ ਰੁਪਏ

ਅੰਮਿ੍ਰਤਸਰ, 7 ਜਨਵਰੀ (ਗੁਰਦਿਆਲ ਸਿੰਘ): ਅੰਮਿ੍ਰਤਸਰ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਅਤੇ ਦੂਸਰੇ ਪਾਸੇ ਆਰੋਪੀਆਂ ਵੱਲੋਂ ਦੁਕਾਨ ਚ ਵੜ ਕੇ ਲੋਕਾਂ ਕੋਲੋਂ ਪੈਸੇ ਵੀ ਲੁੱਟੇ ਜਾ ਰਹੇ ਨੇ । ਇਸਦਾ ਤਾਜ਼ਾ ਮਾਮਲਾ ਹੈ ਅੰਮਿ੍ਰਤਸਰ ਦੇ ਚਬਾਲ ਰੋਡ ਦਾ ਜਿਥੇ ਕਿ ਕਰੀਬ 6 ਵਜੇ ਕੁਝ ਅਗਿਆਤ ਵਿਅਕਤੀਆਂ ਵੱਲੋਂ ਇਕ ਦੁਕਾਨ ਵਿੱਚ ਵੜ ਕੇ ਪਿਸਤੌਲ ਦਿਖਾ ਕੇ ਦੁਕਾਨ ਦੇ ਮਾਲਕ ਕੋਲੋਂ ਪੰਜਾਹ ਹਜ਼ਾਰ ਦੇ ਕਰੀਬ ਨਗਦੀ ਲੁੱਟ ਕੇ ਫ਼ਰਾਰ ਹੋ ਗਏ ਉੱਥੇ ਹੀ ਇਸ ਤੋਂ ਪਹਿਲਾਂ ਇੱਕ ਸਾਬਕਾ ਫ਼ੌਜੀ ਕੋਲੋਂ ਵੀ ਇਕ ਮੋਟਰਸਾਈਕਲ ਕੁਝ ਅਗਿਆਤ ਵਿਅਕਤੀਆਂ ਵੱਲੋਂ ਲੁੱਟ ਲਿੱਤਾ ਗਿਆ ਉਹਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਮੌਕੇ ਤੇ ਪਹੁੰਚੀ ਅਤੇ ਸੀਸੀਟੀਵੀ ਦੀ ਮਦਦ ਨਾਲ ਆਰੋਪੀਆਂ ਤੱਕ ਪਹੁੰਚਣ ਦੀ ਗੱਲ ਕਹਿ ਰਹੀ ਹੈ।
ਅਗਰ ਗੱਲ ਕੀਤੀ ਜਾਵੇ ਸਾਬਕਾ ਫੌਜੀ ਕੁਲਦੀਪ ਸਿੰਘ ਦੀ ਤਾਂ ਉਨ੍ਹਾਂ ਦੱਸਿਆ ਕਿ ਰਸਤੇ ਵਿੱਚ ਉਸ ਕੋਲੋਂ ਕੁਝ ਅਗਿਆਤ ਵਿਅਕਤੀਆਂ ਵੱਲੋਂ ਮੋਟਰਸਾਈਕਲ ਚੋਰੀ ਕਰ ਦਿੱਤਾ ਗਿਆ ਹਾਲਾਂਕਿ ਉਨ੍ਹਾਂ ਵੱਲੋਂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਉਥੇ ਹੀ ਦੂਸਰੇ ਪਾਸੇ ਜਸਮੀਤ ਸਿੰਘ ਜੋ ਕਿ ਆਪਣੀ ਦੁਕਾਨ ਵਿਚ ਕੰਮ ਕਰ ਰਿਹਾ ਸੀ ਉਸ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਿੰਨ ਦੇ ਕਰੀਬ ਅਗਿਆਤ ਵਿਅਕਤੀਆਂ ਵੱਲੋਂ ਉਸ ਦੀ ਦੁਕਾਨ ਵਿੱਚ ਵੜ ਕੇ  ਪਿਸਤੌਲ ਦੀ ਨੋਕ ਤੇ ਹਜਾਰਾਂ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਉੱਥੇ ਹੀ ਦੁਕਾਨਦਾਰ ਦੇ ਮੁਤਾਬਕ ਉਹ ਆਪਣੀ ਦੁਕਾਨ ਵਿਚ ਕੰਮ ਕਰ ਰਿਹਾ ਸੀ ਜਿਸ ਦੌਰਾਨ ਤਿੰਨ ਵਿਅਕਤੀਆਂ ਵੱਲੋਂ ਉਨ੍ਹਾਂ ਦੁਕਾਨ ਤੇ ਧਾਵਾ ਬੋਲਿਆ ਗਿਆ ਉੱਥੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਮੇਰੇ ਤੇ ਪਿਸਤੌਲ ਤਾਣ ਦਿੱਤੀ ਗਈ ਤੇ ਜਿੰਨੀ ਵੀ ਨਗਦੀ ਸੀ ਉਹ ਲੁੱਟ ਕੇ ਲੈ ਗਏ ਉਥੇ ਪੁਲਸ ਵੀ ਮੌਕੇ ਤੇ ਪਹੁੰਚੀ ਅਤੇ  ਪੁਲਸ ਦੇ ਮੁਤਾਬਕ ਜਲਦ ਹੀ ਆਰੋਪੀਆਂ ਨੂੰ ਗਿ੍ਰਫਤਾਰ ਕਰ ਦਿੱਤਾ ਜਾਵੇਗਾ ਅਤੇ ਇਨ੍ਹਾਂ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਦਿੱਤਾ ਗਿਆ। ਪੁਲੀਸ ਨੇ ਦੱਸਿਆ ਕਿ ਇਸ ਦੁਕਾਨ ਤੇ ਲੁੱਟ ਹੋਣ ਤੋਂ ਪਹਿਲਾਂ ਵੀ ਇਕ ਸਾਬਕਾ ਫੌਜੀ ਕੋਲੋਂ ਉਨ੍ਹਾਂ ਵੱਲੋਂ ਕੁਝ ਅਗਿਆਤ ਵਿਅਕਤੀਆਂ ਵੱਲੋਂ ਮੋਟਰਸਾਈਕਲ ਵੀ ਖੋਹਿਆ ਗਿਆ ਹੈ ਉਸ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਪੁਲੀਸ ਨੇ ਕਿਹਾ ਕਿ  ਅਸੀਂ ਸੀਸੀਟੀਵੀ ਕੈਮਰੇ ਖੰਗਾਲਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਜਲਦ ਹੀ ਆਰੋਪੀਆਂ ਨੂੰ ਗਿ੍ਰਫਤਾਰ ਕਰ ਲੈਣਗੇ।