ਕਾਂਸਟੇਬਲ ਨੂੰ ਥਾਣੇ ‘ਚ ਖਾਣਾ ਦੇਣ ਆਇਆ ਸੀ ਦੋਸਤ, ਬਾਹਰ ਖੜ੍ਹੀ ਕਾਰ ਲੈ ਉੱਡੇ ਚੋਰ

ਲੁਧਿਆਣਾ, (ਪੰਜਾਬੀ ਸਪੈਕਟ੍ਰਮ ਸਰਵਿਸ) : ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਨ੍ਹਾਂ ਦੇ ਮਨ ‘ਚ ਪੁਲਿਸ ਦਾ ਕੋਈ ਡਰ ਨਹੀਂ ਹੈ। ਅਜਿਹੀ ਇੱਕ ਉਦਾਹਰਨ ਹੈ ਥਾਣਾ ਸਾਹਨੇਵਾਲ ਦੀ। ਕਾਂਸਟੇਬਲ ਦਾ ਦੋਸਤ ਖਾਣਾ ਦੇਣ ਆਇਆ ਸੀ ਤੇ ਠਾਣੇ ਦੇ ਬਾਹਰੋਂ ਉਸ ਦੀ ਕਾਰ ਚੋਰੀ ਹੋ ਗਈ। ਹੁਣ ਥਾਣਾ ਸਾਹਨੇਵਾਲ ਪੁਲਿਸ ਨੇ ਅਣਪਛਾਤੇ ਚੋਰਾਂ ਖਲਿਾਫ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।ਏਐੱਸਆਈ ਸਾਧੂ ਸਿੰਘ ਨੇ ਦੱਸਿਆ ਕਿ ਉਕਤ ਮਾਮਲਾ ਪਿੰਡ ਮਾਨਗੜ੍ਹ ਵਾਸੀ ਕੁਲਦੀਪ ਸਿੰਘ ਦੀ ਸਕਿਾਇਤ ‘ਤੇ ਦਰਜ ਕੀਤਾ ਗਿਆ ਹੈ। ਆਪਣੇ ਬਿਆਨ ‘ਚ ਉਸ ਨੇ ਦੱਸਿਆ ਕਿ ਉਸ ਦੇ ਦੋਸਤ ਰਾਜ ਕੁਮਾਰ ਥਾਣਾ ਸਾਹਨੇਵਾਲ ‘ਚ ਤਾਇਨਾਤ ਹੈ ਜੋ ਕਿ ਉਸ ਦੇ ਪਿੰਡ ‘ਚ ਰਹਿੰਦਾ ਸੀ, ਸੁੱਕਰਵਾਰ ਦੁਪਹਿਰ ਨੂੰ ਉਹ ਆਪਣੀ ਮਾਰੂਤੀ ਕਾਰ ‘ਚ ਖਾਣਾ ਦੇਣ ਆਇਆ। ਉਸ ਨੇ ਆਪਣੀ ਕਾਰ ਥਾਣੇ ਦੇ ਬਾਹਰ ਖੜੀ ਕਰ ਦਿੱਤੀ। ਕੁਝ ਦੇਰ ਬਾਅਦ ਉਸ ਨੇ ਬਾਹਰ ਆ ਕੇ ਦੇਖਿਆ ਕਿ ਕਾਰ ਚੋਰੀ ਹੋ ਗਈ ਸੀ। ਸਾਧੂ ਸਿੰਘ ਨੇ ਕਿਹਾ ਕਿ ਥਾਣੇ ‘ਚ ਲੱਗੇ ਸੀਸੀਟੀਵੀ ਕੈਮਰੇ ਖਰਾਬ ਹਨ। ਹੁਣ ਦੋਸੀ ਦਾ ਸੁਰਾਗ ਲੱਭਣ ਲਈ ਇਲਾਕੇ ਦੇ ਹੋਰ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।